ਜਲਦ ਜੇਲ੍ਹ ''ਚੋਂ ਰਿਹਾਅ ਹੋਵੇਗਾ ਆਰੀਅਨ ਖ਼ਾਨ, ਇਹ ਮਸ਼ਹੂਰ ਅਦਾਕਾਰਾ ਬਣੀ ਜ਼ਮਾਨਤੀ

Friday, Oct 29, 2021 - 05:31 PM (IST)

ਜਲਦ ਜੇਲ੍ਹ ''ਚੋਂ ਰਿਹਾਅ ਹੋਵੇਗਾ ਆਰੀਅਨ ਖ਼ਾਨ, ਇਹ ਮਸ਼ਹੂਰ ਅਦਾਕਾਰਾ ਬਣੀ ਜ਼ਮਾਨਤੀ

ਨਵੀਂ ਦਿੱਲੀ (ਬਿਊਰੋ) - ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਅੱਜ 26 ਦਿਨਾਂ ਬਾਅਦ ਆਪਣੇ ਘਰ ਪਰਤਣਗੇ। ਮੰਨਤ ਵਿਚ ਖ਼ੁਸ਼ੀ ਦਾ ਮਾਹੌਲ ਹੈ। ਵੀਰਵਾਰ ਨੂੰ ਬੰਬੇ ਹਾਈ ਕੋਰਟ ਤੋਂ ਡਰੱਗਸ ਕੇਸ 'ਚ ਜ਼ਮਾਨਤ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੱਜ ਨਿਤਿਨ ਸਾਂਮਬੇ ਨੇ ਆਰੀਅਨ ਖ਼ਾਨ ਦਾ ਬੇਲ ਆਰਡਰ ਦੁਪਹਿਰ ਤੱਕ ਜਾਰੀ ਕਰ ਦਿੱਤਾ ਸੀ। ਜੇਲ ਤੋਂ ਰਿਹਾਈ ਦੀਆਂ ਸਾਰੀਆਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਰੀਅਨ ਖ਼ਾਨ ਮੁੰਬਈ ਦੀ ਆਰਥਰ ਰੋਡ ਜੇਲ ਤੋਂ ਬਾਹਰ ਆਉਣ ਵਾਲੇ ਹਨ। 

ਜੂਹੀ ਚਾਵਲਾ ਬਣੀ ਜ਼ਮਾਨਤਦਾਰ
ਦੱਸ ਦਈਏ ਕਿ ਆਰੀਅਨ ਖ਼ਾਨ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਅੱਜ ਉਹ ਜੇਲ ਤੋਂ ਰਿਹਾਅ ਹੋ ਜਾਵੇਗਾ। ਉਸ ਨੂੰ ਇਕ ਲੱਖ ਰੁਪਏ ਦੇ ਮੁਚੱਲਕੇ 'ਤੇ ਸ਼ਰਤੀਆ ਜ਼ਮਾਨਤ ਦਿੱਤੀ ਗਈ ਹੈ। ਅਦਾਕਾਰਾ ਤੇ ਸ਼ਾਹਰੁਖ ਖ਼ਾਨ ਦੀ ਕਰੀਬੀ ਦੋਸਤ ਜੂਹੀ ਚਾਵਲਾ ਆਰੀਅਨ ਵਲੋਂ ਜ਼ਮਾਨਤਦਾਰ ਬਣੀ ਹੈ। ਕੋਰਟ ਦੀਆਂ ਸ਼ਰਤਾਂ ਮੁਤਾਬਕ ਆਰੀਅਨ ਨੂੰ ਹਰ ਸ਼ੁੱਕਰਵਾਰ ਨੂੰ ਐੱਨ.ਸੀ.ਬੀ. ਦਫ਼ਤਰ ਜਾਣਾ ਹੋਵੇਗਾ। ਇਹ ਕੋਰਟ ਦੀ ਕਾਰਵਾਈ ਨੂੰ ਲੈ ਕੇ ਕੋਈ ਬਿਆਨਬਾਜ਼ੀ ਵੀ ਨਹੀਂ ਕਰ ਸਕਣਗੇ। 

ਜ਼ਮਾਨਤ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ੰਸਕ ਹੋਏ ਖੁਸ਼
ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਦੇ ਬਾਹਰ ਦੀਵਾਲੀ ਵਰਗਾ ਮਾਹੌਲ ਬਣ ਗਿਆ। ਸੁਪਰਸਟਾਰ ਦੇ ਪ੍ਰਸ਼ੰਸਕਾਂ ਨੂੰ ਜਿਵੇਂ ਹੀ ਆਰੀਅਨ ਦੀ ਜ਼ਮਾਨਤ ਮਿਲਣ ਦੀ ਜਾਣਕਾਰੀ ਹੋਈ ਸੀ, ਤੁਰੰਤ ਹੀ ਵੱਡੀ ਗਿਣਤੀ 'ਚ ਉਹ ਮੰਨਤ ਦੇ ਬਾਹਰ ਪਹੁੰਚ ਗਏ ਸਨ। ਇਸ ਤੋਂ ਬਾਅਦ ਪੋਸਟਰ, ਪਟਾਖੇ ਆਦਿ ਦੇ ਰਾਹੀਂ ਆਪਣੀਆਂ ਖੁਸ਼ੀਆਂ ਜ਼ਾਹਿਰ ਕੀਤੀ ਸੀ। 

ਦੱਸ ਦੇਈਏ ਕਿ 2 ਅਕਤੂਬਰ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਛਾਪੇਮਾਰੀ ਕੀਤੀ ਸੀ। ਰੇਵ ਪਾਰਟੀ 'ਤੇ ਪਈ ਰੇਡ 'ਚ ਆਰੀਅਨ ਖ਼ਾਨ ਸਮੇਤ ਕਈ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸਭ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਰ ਵਕੀਲਾਂ ਨੂੰ ਜ਼ਮਾਨਤ ਦਿਵਾਉਣ ਲਈ ਕਈ ਕੋਰਟਸ ਦਾ ਰੁੱਖ ਕਰਨਾ ਪਿਆ।


author

sunita

Content Editor

Related News