5ਜੀ ਮਾਮਲੇ ''ਚ ਜੁਰਮਾਨਾ ਲੱਗਣ ਤੋਂ ਬਾਅਦ ਜੂਹੀ ਚਾਵਲਾ ਨੇ ਮੁੜ ਚੁੱਕੇ ਇਹ ਸਵਾਲ, ਛਿੜੀ ਨਵੀਂ ਚਰਚਾ
Wednesday, Jun 09, 2021 - 06:13 PM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ 5G ਨੈੱਟਵਰਕ ਮਾਮਲੇ 'ਚ ਹਾਈ ਕੋਰਟ ਤੋਂ ਫਟਕਾਰ ਲੱਗਣ ਤੋਂ ਬਾਅਦ ਆਪਣਾ ਪੱਖ ਰੱਖਿਆ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ ਪਟੀਸ਼ਨ ਕਿਉਂ ਦਾਇਰ ਕੀਤੀ ਸੀ। ਅਦਾਕਾਰਾ ਜੂਹੀ ਚਾਵਲਾ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਸ਼ੇਅਰ ਕੀਤਾ ਹੈ। ਇਸ 'ਚ ਉਨ੍ਹਾਂ ਨੇ 5G ਵਾਇਰਲੈਸ ਨੈੱਟਵਰਕ ਨੂੰ ਲੈ ਕੇ ਭਾਰਤ 'ਚ ਉਨ੍ਹਾਂ ਦੀ ਸਥਿਤੀ 'ਤੇ ਆਪਣਾ ਪੱਖ ਰੱਖਿਆ ਹੈ ਤੇ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਿਉਂ ਪਟੀਸ਼ਨ ਦਾਇਰ ਕੀਤੀ ਸੀ।
ਦਿੱਲੀ ਹਾਈ ਕੋਰਟ ਨੇ ਪਿਛਲੇ ਦਿਨੀਂ 5G ਨੈੱਟਵਰਕ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ਰੱਦ ਕਰਦਿਆਂ 20 ਲੱਖ ਰੁਪਏ ਦਾ ਦੰਡ ਵੀ ਲਾਇਆ ਸੀ। ਇਸ ਤੋਂ ਇਲਾਵਾ ਦਿੱਲੀ ਹਾਈ ਕੋਰਟ ਨੇ ਇਸ ਨੂੰ ਇਕ ਪਬਲਿਸਿਟੀ ਸਟੰਟ ਵੀ ਦੱਸਿਆ ਸੀ ਤੇ ਕਾਨੂੰਨ ਦਾ ਗਲ਼ਤ ਇਸਤੇਮਾਲ ਕਰਨ ਦੀ ਵੀ ਗੱਲ ਆਖੀ ਸੀ। ਹੁਣ ਜੂਹੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਮੈਸੇਜ ਜਾਰੀ ਕੀਤਾ ਹੈ, ਜਿਸ 'ਚ ਉਹ ਆਖ ਰਹੀ ਹੈ ਕਿ ਪਿਛਲੇ ਕੁਝ ਦਿਨਾਂ 'ਚ ਰੌਲੇ ਵਿਚਕਾਰ ਮਹੱਤਵਪੂਰਨ ਸੰਦੇਸ਼ ਖੋਹ ਗਿਆ ਹੈ।
ਜੂਹੀ ਚਾਵਲਾ ਆਖ ਰਹੀ ਹੈ, 'ਹੈਲੋ, ਪਿਛਲੇ ਕੁਝ ਦਿਨਾਂ 'ਚ ਬਹੁਤ ਜ਼ਿਆਦਾ ਰੌਲਾ ਸੀ। ਮੈਂ ਆਪਣੇ ਆਪ ਨੂੰ ਵੀ ਨਹੀਂ ਸੁਣ ਪਾਈ। ਇਸ ਰੌਲੇ ਦੇ ਚੱਲਦਿਆਂ ਮੈਨੂੰ ਲੱਗਾ ਕਿ ਇਕ ਬਹੁਤ ਹੀ ਮਹਤੱਵਪੂਰਨ ਸੰਦੇਸ਼ ਖੋਹ ਗਿਆ ਹੈ ਤੇ ਅਸੀਂ 5G ਦੇ ਵਿਰੁੱਧ ਨਹੀਂ ਹੈ। ਅਸੀਂ ਉਸ ਦਾ ਸਵਾਗਤ ਕਰਦੇ ਹਨ।' ਜੂਹੀ ਚਾਵਲਾ ਨੇ ਇਹ ਵੀ ਕਿਹਾ, 'ਅਸੀਂ ਅਧਿਕਾਰੀਆਂ ਤੋਂ ਸਿਰਫ਼ ਇਹ ਜਾਣਨਾ ਚਾਹੁੰਦੇ ਹਨ ਕਿ ਕੀ 5G ਸੁਰੱਖਿਅਤ ਹੈ? ਇਸ ਨੂੰ ਉਹ ਸਰਟੀਫਾਈ ਕਰ ਦੇਣ। ਕ੍ਰਿਪਾ ਕਰਕੇ ਉਹ ਆਪਣਾ ਅਧਿਐਨ ਤੇ ਰਿਸਰਚ ਜਨਤਕ ਕਰਨ ਤਾਂ ਜੋ ਮਨ 'ਚ ਡਰ ਬੈਠਿਆ ਹੋਇਆ ਹੈ ਉਹ ਖ਼ਤਮ ਹੋ ਜਾਵੇ ਤਾਂ ਅਸੀਂ ਲੋਕ ਠੀਕ ਤਰ੍ਹਾਂ ਨਾਲ ਸੌਂ ਸਕੀਏ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੀ ਇਹ ਬੱਚਿਆਂ ਲਈ ਸੁਰੱਖਿਅਤ ਹੈ? ਕੀ ਇਹ ਗਰਭਵਤੀ ਔਰਤਾਂ ਲਈ ਸੁਰੱਖਿਅਤ ਹੈ? ਕੀ ਇਹ ਬੁੱਢੇ ਤੇ ਅਜੰਮੇ ਬੱਚਿਆਂ ਲਈ ਸੁਰੱਖਿਅਤ ਹੈ?'
ਦੱਸਣਯੋਗ ਹੈ ਕਿ ਜੂਹੀ ਚਾਵਲਾ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਚਾਹੁੰਦੀ ਹੈ ਕਿ ਦਿੱਲੀ ਹਾਈ ਕੋਰਟ ਨੇ ਜੂਹੀ ਚਾਵਲਾ ਤੇ ਹੋਰ ਪਟੀਸ਼ਨਕਰਤਾ ਨੂੰ ਕੜੀ ਫਟਕਾਰ ਲਗਾਉਂਦੇ ਹੋਏ 5ਜੀ ਨਾਲ ਜੁੜੀ ਯਾਚਿਕਾ ਨਾ ਸਿਰਫ਼ ਨਿਰਸਤ ਕਰ ਦਿੱਤੀ ਸੀ ਸਗੋਂ ਇਸ ਨੂੰ ਪਬਲੀਸਿਟੀ ਸਟੰਟ ਵੀ ਦੱਸਿਆ ਸੀ।