ਲਗਾਤਾਰ ਘਟਦੀ ਜਾ ਰਹੀ ਫ਼ਿਲਮ ‘ਜੁਗ ਜੁਗ ਜੀਓ’ ਦੀ ਕਮਾਈ, 7 ਦਿਨਾਂ ’ਚ ਕਮਾਏ ਇੰਨੇ ਕਰੋੜ

07/01/2022 1:45:37 PM

ਮੁੰਬਈ (ਬਿਊਰੋ)– ਵਰੁਣ ਧਵਨ, ਕਿਆਰਾ ਅਡਵਾਨੀ, ਅਨੁਲ ਕਪੂਰ ਤੇ ਨੀਤੂ ਕਪੂਰ ਦੀ ਫ਼ਿਲਮ ‘ਜੁਗ ਜੁਗ ਜੀਓ’ ਨੂੰ ਰਿਲੀਜ਼ ਹੋਇਆਂ ਇਕ ਹਫ਼ਤਾ ਹੋ ਚੁੱਕਾ ਹੈ। ਰਾਜ ਮਹਿਤਾ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ ਕਈ ਲੋਕਾਂ ਨੂੰ ਪਸੰਦ ਆਈ। ਉਥੇ ਕਈ ਲੋਕਾਂ ਨੇ ਇਸ ਨੂੰ ਬੋਰਿੰਗ ਦੱਸਿਆ।

ਫ਼ਿਲਮ ਨੂੰ ਦਰਸ਼ਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਮਿਕਸ ਰੀਵਿਊਜ਼ ਦੇ ਨਾਲ ਹੀ ਫ਼ਿਲਮ ਪਹਿਲੇ ਹਫ਼ਤੇ ’ਚ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ’ਚ ਸਫਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

24 ਜੂਨ ਨੂੰ ਰਿਲੀਜ਼ ਹੋਈ ਫ਼ਿਲਮ ‘ਜੁਗ ਜੁਗ ਜੀਓ’ ਨੇ ਸਿਰਫ ਇਕ ਹਫ਼ਤੇ ’ਚ ਵਰਲਡਵਾਈਡ 85 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਉਥੇ ਭਾਰਤ ’ਚ ਫ਼ਿਲਮ ਦੀ ਕਮਾਈ 53 ਕਰੋੜ ਦੇ ਆਲੇ-ਦੁਆਲੇ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੂਜੇ ਹਫ਼ਤੇ ’ਚ ਫ਼ਿਲਮ ਦੁਨੀਆ ਭਰ ’ਚ 100 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ, ਜਦਕਿ ਭਾਰਤ ’ਚ ਫ਼ਿਲਮ ਦੀ ਕਮਾਈ 61 ਕਰੋੜ ਤਕ ਰਹੇਗੀ।

ਜਿਸ ਹਿਸਾਬ ਨਾਲ ਵਰੁਣ ਧਵਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ਨੂੰ ਰੀਵਿਊਜ਼ ਦਿੱਤੇ ਜਾ ਰਹੇ ਸਨ, ਉਸ ਹਿਸਾਬ ਨਾਲ ਫ਼ਿਲਮ ਨੇ ਪਹਿਲੇ ਹਫ਼ਤੇ ਚੰਗੀ ਕਮਾਈ ਕੀਤੀ ਹੈ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ਫ਼ਿਲਮ ਨੇ ਸੱਤਵੇਂ ਦਿਨ 3.40 ਕਰੋੜ ਦੀ ਕਮਾਈ ਕੀਤੀ ਹੈ। ਇਹੀ ਨਹੀਂ ‘ਦਿ ਕਸ਼ਮੀਰ ਫਾਈਲਸ’, ‘ਭੂਲ ਭੁਲੱਈਆ 2’, ‘ਗੰਗੂਬਾਈ ਕਾਠੀਆਵਾੜੀ’ ਤੇ ‘ਸਮਰਾਟ ਪ੍ਰਿਥਵੀਰਾਜ’ ਤੋਂ ਬਾਅਦ ‘ਜੁਗ ਜੁਗ ਜੀਓ’ ਸਾਲ ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News