ਪ੍ਰਸਿੱਧ ਅਦਾਕਾਰਾ ਰੰਭਾ ਦਾ ਕੈਨੇਡਾ ''ਚ ਹੋਇਆ ਭਿਆਨਕ ਕਾਰ ਐਕਸੀਡੈਂਟ, ਧੀ ਸਾਸ਼ਾ ਹਸਪਤਾਲ ''ਚ ਦਾਖ਼ਲ

Tuesday, Nov 01, 2022 - 10:14 AM (IST)

ਪ੍ਰਸਿੱਧ ਅਦਾਕਾਰਾ ਰੰਭਾ ਦਾ ਕੈਨੇਡਾ ''ਚ ਹੋਇਆ ਭਿਆਨਕ ਕਾਰ ਐਕਸੀਡੈਂਟ, ਧੀ ਸਾਸ਼ਾ ਹਸਪਤਾਲ ''ਚ ਦਾਖ਼ਲ

ਮੁੰਬਈ (ਬਿਊਰੋ)- 'ਜੁੜਵਾ', 'ਘਰਵਾਲੀ ਬਾਹਰਵਾਲੀ', 'ਕਿਉਂਕਿ ਮੈਂ ਝੂਠ ਨਹੀਂ ਬੋਲਤਾ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਰੰਭਾ ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਕੈਨੇਡਾ 'ਚ ਉਸ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਹੈ। ਇਸ ਕਾਰ 'ਚ ਉਸ ਨਾਲ ਬੱਚੇ ਅਤੇ ਨੈਨੀ ਵੀ ਮੌਜ਼ੂਦ ਸੀ। ਹਾਲਾਂਕਿ ਇਸ ਹਾਦਸੇ 'ਚ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ, ਹਾਲਾਂਕਿ ਉਸ ਦੀ ਧੀ ਸਾਸ਼ਾ ਹਾਲੇ ਵੀ ਹਸਪਤਾਲ 'ਚ ਦਾਖ਼ਲ ਹੈ। ਅਦਾਕਾਰਾ ਨੇ ਖ਼ੁਦ ਇਸ ਹਾਦਸੇ ਨਾਲ ਜੁੜੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਪਹਿਲੀ ਤਸਵੀਰ ਉਨ੍ਹਾਂ ਦੀ ਧੀ ਸਾਸ਼ਾ ਦੀ ਹੈ, ਜੋ ਹਸਪਤਾਲ 'ਚ ਦਾਖ਼ਲ ਹੈ ਅਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਦੂਜੀ ਅਤੇ ਤੀਜੀ ਤਸਵੀਰ ਉਸ ਕਾਰ ਦੀ ਹੈ, ਜੋ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

PunjabKesari

ਅਦਾਕਾਰਾ ਰੰਭਾ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ- ''ਬੱਚਿਆਂ ਨੂੰ ਸਕੂਲ ਤੋਂ ਚੁੱਕਣ ਤੋਂ ਬਾਅਦ ਚੌਰਾਹੇ 'ਤੇ ਸਾਡੀ ਕਾਰ ਨੂੰ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ। ਮੈਂ ਅਤੇ ਨੈਨੀ ਬੱਚਿਆਂ ਨਾਲ ਸੀ। ਅਸੀਂ ਸਾਰੇ ਸੁਰੱਖਿਅਤ ਹਾਂ। ਮਾਮੂਲੀ ਸੱਟਾਂ ਲੱਗੀਆਂ ਹਨ। ਮੇਰੀ ਛੋਟੀ ਸਾਸ਼ਾ ਹਾਲੇ ਵੀ ਹਸਪਤਾਲ 'ਚ ਹੈ। ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ। ਤੁਹਾਡੀ ਪ੍ਰਾਰਥਨਾ ਦਾ ਬਹੁਤ ਮਤਲਬ ਹੈ। #pray #celebrity #accident।'

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News