ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਜੁਬਿਨ ਨੌਟਿਆਲ ਤੇ ਨੇਹਾ ਖ਼ਾਨ ਦੀ ਕੈਮਿਸਟਰੀ (ਵੀਡੀਓ)

01/24/2022 11:18:28 AM

ਮੁੰਬਈ (ਬਿਊਰੋ)– ਟੀ-ਸੀਰੀਜ਼ ਦੇ ਅਨੁਸਾਰ ਜ਼ਬਰਦਸਤ ਹਿੱਟ ਗਾਣੇ ਦੇ ਕੇ ਜੁਬਿਨ ਨੌਟਿਆਲ ਨੇ ਪ੍ਰਸਿੱਧ ਗਾਇਕਾਂ ਦੀ ਲਿਸਟ ’ਚ ਆਪਣਾ ਨਾਮ ਸ਼ਾਮਲ ਕਰ ਲਿਆ ਹੈ। ਹਾਲ ਹੀ ’ਚ ਭੂਸ਼ਣ ਕੁਮਾਰ ਦੇ ਨਾਲ ਮਿਲ ਕੇ ਸੋਲਫੁਲ ਟਰੈਕ ‘ਓ ਅਾਸਮਾਨ ਵਾਲੇ’ ਗਾਣੇ ’ਤੇ ਕੰਮ ਕੀਤਾ, ਜਿਸ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਮਨੋਜ ਮੁੰਤਸ਼ਿਰ ਵਲੋਂ ਲਿਖੇ, ਰੋਚਕ ਕੋਹਲੀ ਵਲੋਂ ਰਚੇ ਗਾਣੇ ਦੀ ਵੀਡੀਓ ’ਚ ਪਹਿਲੀ ਵਾਰ ਜੁਬਿਨ ਨੌਟਿਆਲ ਤੇ ਨੇਹਾ ਖ਼ਾਨ ਇਕੱਠੇ ਨਜ਼ਰ ਆਏ। ਇਹ ਜੋਡ਼ੀ ਜੁਬਿਨ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਵੀ ਆ ਰਹੀ ਹੈ।

ਇਸ ਦਿਲ ਨੂੰ ਛੂਹ ਜਾਣ ਵਾਲੇ ਗੀਤ ਦੇ ਜ਼ਰੀਏ ਜੁਬਿਨ ਤੇ ਨੇਹਾ ਦੀ ਜੋਡ਼ੀ ਨੇ ਨਾ ਸਿਰਫ ਚੰਗਾ ਪ੍ਰਫਾਰਮੈਂਸ ਦਿੱਤਾ, ਸਗੋਂ ਆਨਸਕ੍ਰੀਨ ਕੈਮਿਸਟਰੀ ਦਰਸ਼ਕਾਂ ਨੂੰ ਬੇਹੱਦ ਪਸੰਦ ਵੀ ਆ ਰਹੀ ਹੈ।

ਦੱਸ ਦੇਈਏ ਕਿ ਮਿਊਜ਼ਿਕ ਕੈਟਾਗਰੀ ’ਚ ਯੂਟਿਊਬ ’ਤੇ ਇਹ ਗੀਤ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਹੁਣ ਤਕ 19 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News