NTR ਜੂਨੀਅਰ ਨੇ ਕਰਵਾਇਆ ਮੇਕਓਵਰ, ''NTR 30'' ਲਈ ਕੀ ਇਹੀ ਹੋਵੇਗਾ Pan India Star ਦਾ ਲੁੱਕ?

Monday, Nov 14, 2022 - 11:14 AM (IST)

NTR ਜੂਨੀਅਰ ਨੇ ਕਰਵਾਇਆ ਮੇਕਓਵਰ, ''NTR 30'' ਲਈ ਕੀ ਇਹੀ ਹੋਵੇਗਾ Pan India Star ਦਾ ਲੁੱਕ?

ਮੁੰਬਈ (ਬਿਊਰੋ) - ਪੈਨ ਇੰਡੀਆ ਸਟਾਰ ਜੂਨੀਅਰ ਐਨ. ਟੀ. ਆਰ. ਆਪਣੀ ਪ੍ਰਭਾਵਸ਼ਾਲੀ ਸਕ੍ਰੀਨ ਮੌਜੂਦਗੀ ਤੇ ਮਨੋਰੰਜਕ ਪ੍ਰਦਰਸ਼ਨ ਦੇ ਚਲਦੇ ਆਪਣੇ ਮਜ਼ਬੂਤ ​​ਪ੍ਰਸ਼ੰਸਕ ਆਧਾਰ ਲਈ ਜਾਣੇ ਜਾਂਦੇ ਹਨ। 'ਮੈਨ ਆਫ ਦਿ ਮਾਸੇਸ' ਨੇ ਆਲੀਮ ਹਕੀਮ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ 'ਚ ਉਤਸੁਕਤਾ ਪੈਦਾ ਹੋ ਗਈ। 'ਆਰ. ਆਰ. ਆਰ.' ਅਭਿਨੇਤਾ ਨੂੰ ਇਕ ਮਸ਼ਹੂਰ ਹੇਅਰ ਸਟਾਈਲਿਸਟ ਤੋਂ ਮੇਕਓਵਰ ਕਰਵਾਉਂਦਿਆਂ ਦੇਖਿਆ ਗਿਆ ਹੈ। ਪ੍ਰਸ਼ੰਸਕਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਕੀ ਇਹ ਮੇਕਓਵਰ ਕੋਰਾਟਾਲਾ ਸ਼ਿਵਾ ਨਾਲ ਉਨ੍ਹਾਂ ਦੀ ਫ਼ਿਲਮ 'ਐੱਨ. ਟੀ. ਆਰ. 30' ਦਾ ਲੁੱਕ ਹੈ? 

PunjabKesari

ਜੂਨੀਅਰ ਐੱਨ.ਟੀ.ਆਰ. ਦੇ 'ਆਰ. ਆਰ. ਆਰ.' 'ਚ ਕੋਮਾਰਾਮ ਭੀਮ ਦੇ ਕਿਰਦਾਰ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਹ ਕੋਰਤਾਲਾ ਸ਼ਿਵਾ ਨਾਲ ਆਪਣੀ ਨਵੀਂ ਫ਼ਿਲਮ ’ਚ ਕੰਮ ਕਰਨ ਲਈ ਤਿਆਰ ਹੈ। 'ਐੱਨ. ਟੀ. ਆਰ. 30' 'ਤੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਜਿਸ 'ਚ ਉਤਸੁਕਤਾ ਵਧਾਉਂਦੇ ਹੋਏ, ਪੈਨ ਇੰਡੀਆ ਸਟਾਰ ਨੇ ਆਪਣੇ ਨਵੇਂ ਮੇਕਓਵਰ ਦੀ ਲੁੱਕ ਸ਼ੇਅਰ ਕੀਤੀ ਹੈ। 

PunjabKesari

ਜੂਨੀਅਰ ਐੱਨ. ਟੀ. ਆਰ. ਜਲਦ ਹੀ 'ਐੱਨ. ਟੀ. ਆਰ. 30' ਜਿਸ ਦਾ ਨਿਰਦੇਸ਼ਨ ਕੋਰਤਾਲਾ ਸ਼ਿਵਾ ਕਰਨਗੇ। ਚਿਰੰਜੀਵੀ ਦੀ 'ਅਚਾਰੀਆ' ਤੋਂ ਬਾਅਦ ਇਹ ਫ਼ਿਲਮ ਨਿਰਮਾਤਾ ਦੀ ਪਹਿਲੀ ਆਊਟਿੰਗ ਹੋਵੇਗੀ। ਇਸ ਤੋਂ ਇਲਾਵਾ ਐੱਨ. ਟੀ. ਆਰ. ਜੂਨੀਅਰ ਪ੍ਰਸ਼ਾਂਤ ਨੀਲ ਦੀ 'ਐੱਨ.ਟੀ.ਆਰ. 31' 'ਚ ਵੀ ਨਜ਼ਰ ਆਉਣਗੇ।
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News