ਜੋਰਡਨ ਸੰਧੂ ਨੇ ਪਤਨੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਦੁਆਵਾਂ ਭੇਜਣ ਵਾਲਿਆਂ ਦਾ ਕੀਤਾ ਧੰਨਵਾਦ

Saturday, Jan 22, 2022 - 10:00 AM (IST)

ਜੋਰਡਨ ਸੰਧੂ ਨੇ ਪਤਨੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਦੁਆਵਾਂ ਭੇਜਣ ਵਾਲਿਆਂ ਦਾ ਕੀਤਾ ਧੰਨਵਾਦ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਬੀਤੇ ਦਿਨੀਂ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਜੋਰਡਨ ਸੰਧੂ ਨੇ ਵਿਆਹ ਦੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ਖੁਸ਼ਖ਼ਬਰੀ : ਸਰੋਗੇਸੀ ਰਾਹੀਂ ਮਾਂ ਬਣੀ ਪ੍ਰਿਅੰਕਾ ਚੋਪੜਾ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਹੁਣ ਜੋਰਡਨ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚੋਂ ਇਕ ਤਸਵੀਰ ’ਚ ਜੋਰਡਨ ਸੰਧੂ ਤੇ ਉਨ੍ਹਾਂ ਦੀ ਪਤਨੀ ਲਾਵਾਂ ਲੈਂਦੇ ਦੇਖੇ ਜਾ ਸਕਦੇ ਹਨ। ਉਥੇ ਬਾਕੀ ਦੋ ਤਸਵੀਰਾਂ ’ਚ ਨਵੀਂ ਵਿਆਹੀ ਜੋੜੀ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਜੋਰਡਨ ਸੰਧੂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਸਭ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਦੁਆਵਾਂ ਭੇਜੀਆਂ। ਵਾਹਿਗੁਰੂ।’

PunjabKesari

ਦੱਸ ਦੇਈਏ ਕਿ ਜੋਰਡਨ ਸੰਧੂ ਦੀਆਂ ਇਨ੍ਹਾਂ ਤਸਵੀਰਾਂ ’ਤੇ ਕਈ ਪੰਜਾਬੀ ਕਲਾਕਾਰਾਂ ਨੇ ਮੁਬਾਰਕਾਂ ਦਿੱਤੀਆਂ ਹਨ। ਇਸ਼ਾ ਰਿਖੀ ਨੇ ਲਿਖਿਆ, ‘ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਦੋਵਾਂ ਨੂੰ। ਰੱਬ ਤੁਹਾਡਾ ਦੋਵਾਂ ਦਾ ਭਲਾ ਕਰੇ।’ ਇਸ ਤੋਂ ਇਲਾਵਾ ਦੇਸੀ ਕਰਿਊ, ਸਰਗੁਣ ਮਹਿਤਾ, ਨਿਸ਼ਾ ਬਾਨੋ, ਵ੍ਹਾਈਟ ਹਿਲ ਮਿਊਜ਼ਿਕ ਤੇ ਦਿਲਜੋਤ ਨੇ ਵੀ ਕੁਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਦੁਆਵਾਂ ਭੇਜੀਆਂ ਹਨ।

PunjabKesari

ਨੋਟ– ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News