ਐਕਸ਼ਨ ਸੀਨ ਕਰਦਿਆਂ ਜ਼ਖਮੀ ਹੋਏ ਜੌਨ ਅਬ੍ਰਾਹਮ, ਵਿਚਾਲੇ ਛੱਡੀ ‘ਸਤਿਆਮੇਵ ਜਯਤੇ 2’ ਦੀ ਸ਼ੂਟਿੰਗ

Saturday, Dec 26, 2020 - 07:13 PM (IST)

ਐਕਸ਼ਨ ਸੀਨ ਕਰਦਿਆਂ ਜ਼ਖਮੀ ਹੋਏ ਜੌਨ ਅਬ੍ਰਾਹਮ, ਵਿਚਾਲੇ ਛੱਡੀ ‘ਸਤਿਆਮੇਵ ਜਯਤੇ 2’ ਦੀ ਸ਼ੂਟਿੰਗ

ਮੁੰਬਈ (ਬਿਊਰੋ)– ਲੰਮੇ ਸਮੇਂ ਬਾਅਦ ਅਦਾਕਾਰ ਜੌਨ ਅਬ੍ਰਾਹਮ ਨੇ ‘ਸਤਿਆਮੇਵ ਜਯਤੇ 2’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫ਼ਿਲਮ ’ਚ ਉਸ ਨਾਲ ਦਿਵਿਆ ਖੋਸਲਾ ਕੁਮਾਰ ਵੀ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਲੌਕਡਾਊਨ ਕਾਰਨ ਫ਼ਿਲਮ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਫ਼ਿਲਮ ਦੀ ਸ਼ੂਟਿੰਗ ਵਾਰਾਣਸੀ ਤੇ ਲਖਨਊ ’ਚ ਸ਼ੁਰੂ ਕੀਤੀ ਗਈ ਹੈ, ਜੋ ਜਨਵਰੀ 2021 ਤੱਕ ਚੱਲੇਗੀ। ਰਿਪੋਰਟ ਅਨੁਸਾਰ ਫ਼ਿਲਮ ‘ਸਤਿਆਮੇਵ ਜਯਤੇ 2’ ’ਚ ਮੁੱਖ ਭੂਮਿਕਾ ਨਿਭਾਅ ਰਹੇ ਜੌਨ ਅਬ੍ਰਾਹਮ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ।

ਜੌਨ ਅਬ੍ਰਾਹਮ ਦੇ ਸੱਜੇ ਹੱਥ ਦੀ ਉਂਗਲ ’ਤੇ ਸੱਟ ਇਕ ਐਕਸ਼ਨ ਸੀਨ ਕਰਨ ਦੌਰਾਨ ਲੱਗੀ ਸੀ, ਜਿਸ ਤੋਂ ਬਾਅਦ ਜੌਨ ਦਾ ਸੁੰਦਰਪੁਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਕੀਤਾ ਗਿਆ। ਇਥੇ ਜੌਨ ਦੇ ਜ਼ਖਮੀ ਹੋਣ ਦੀ ਖ਼ਬਰ ਫੈਲਣ ਤੋਂ ਬਾਅਦ ਹਸਪਤਾਲ ’ਚ ਭੀੜ ਇਕੱਠੀ ਹੋ ਗਈ। ਹਾਲਾਂਕਿ ਜੌਨ ਦਾ ਇਲਾਜ ਕੀਤਾ ਗਿਆ ਤੇ ਮਾਮੂਲੀ ਸੱਟਾਂ ਕਾਰਨ ਵਾਪਸ ਭੇਜ ਦਿੱਤਾ ਗਿਆ।

ਜੌਨ ਨੇ ਵੀ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ ਹੈ। ਖ਼ਬਰਾਂ ਅਨੁਸਾਰ ਫ਼ਿਲਮ ਦੀ ਸ਼ੂਟਿੰਗ 30 ਦਸੰਬਰ ਤੱਕ ਕੀਤੀ ਜਾਣੀ ਸੀ ਪਰ ਹੁਣ 27 ਦਸੰਬਰ ਨੂੰ ਫ਼ਿਲਮ ਦੀ ਟੀਮ ਵਾਪਸ ਆਵੇਗੀ। ਦਰਅਸਲ ਸ਼ੂਟਿੰਗ ਹੁਣ ਆਖਰੀ ਸਟੇਜ ’ਤੇ ਹੈ। ਇਹ ਫ਼ਿਲਮ ਅਗਲੇ ਸਾਲ 12 ਮਈ ਨੂੰ ਰਿਲੀਜ਼ ਹੋਵੇਗੀ।

ਇਸ ਦੇ ਨਾਲ ਹੀ ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ ਅਨੁਸਾਰ ‘ਸਤਿਆਮੇਵ ਜਯਤੇ 2’ ਭ੍ਰਿਸ਼ਟਾਚਾਰ ’ਤੇ ਆਧਾਰਿਤ ਇਕ ਫ਼ਿਲਮ ਹੈ। ਉਸ ਦਾ ਕਹਿਣਾ ਹੈ ਕਿ ਫ਼ਿਲਮ ‘ਸਤਿਆਮੇਵ ਜਯਤੇ’ ਨੂੰ ਬਾਕਸ ਆਫਿਸ ’ਤੇ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ, ਜਿਸ ਤੋਂ ਬਾਅਦ ਜੌਨ ਵੀ ਲੋਕਾਂ ਦਾ ਮਨਪਸੰਦ ਐਕਸ਼ਨ ਹੀਰੋ ਬਣ ਗਿਆ। ਇਸ ਤੋਂ ਬਾਅਦ ਨਿਖਿਲ ਅਡਵਾਨੀ ਤੇ ਉਨ੍ਹਾਂ ਨੇ ਫੈਸਲਾ ਲਿਆ ਸੀ ਕਿ ਇਸ ਫ਼ਿਲਮ ਨੂੰ ਵਧੇਰੇ ਵਪਾਰਕ ਬਣਾਇਆ ਜਾਵੇਗਾ। ਉਸ ਨੇ ਦੱਸਿਆ ਕਿ ਜੌਨ ਅਬ੍ਰਾਹਮ ਤੇ ਮਿਲਪ ਜਾਵੇਰੀ ‘ਸਤਿਆਮੇਵ ਜਯਤੇ 2’ ’ਚ ਇਕ ਬਹੁਤ ਹੀ ਮਹੱਤਵਪੂਰਨ ਭੂਮਿਕਾ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News