3 ਸਾਲਾਂ ’ਚ ਜੌਨ ਅਬ੍ਰਾਹਮ ਨੇ 3 ਗੁਣਾ ਵਧਾਈ ਆਪਣੀ ਫੀਸ, ‘ਏਕ ਵਿਲੇਨ ਰਿਟਰਨਜ਼’ ਲਈ ਮਿਲੇ ਇੰਨੇ ਕਰੋੜ

01/20/2022 1:01:23 PM

ਮੁੰਬਈ (ਬਿਊਰੋ)– ਜੌਨ ਅਬ੍ਰਾਹਮ ਆਪਣੀ ਦਮਦਾਰ ਫਿਟਨੈੱਸ ਦੇ ਨਾਲ-ਨਾਲ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਵੀ ਰਾਜ ਕਰਦੇ ਹਨ। ਸੋਸ਼ਲ ਮੀਡੀਆ ’ਤੇ ਵੀ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ, ਜੋ ਉਸ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖਦੀ ਹੈ।

ਜੌਨ ਦੀਆਂ ਫ਼ਿਲਮਾਂ ਨੂੰ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਦੌਰਾਨ ਜੌਨ ਅਬ੍ਰਾਹਮ ਦੀ ਫੀਸ ਨੂੰ ਲੈ ਕੇ ਵੀ ਵੱਡਾ ਖ਼ੁਲਾਸਾ ਹੋਇਆ ਹੈ, ਜਿਸ ਦੇ ਮੁਤਾਬਕ ਅਦਾਕਾਰ ਨੇ ਪਿਛਲੇ 3 ਸਾਲਾਂ ’ਚ ਆਪਣੀ ਫੀਸ ਵਧਾ ਦਿੱਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੀ ਨਵੀਂ ਫੀਸ ਨਾਲ ਇਕ ਫ਼ਿਲਮ ਵੀ ਸਾਈਨ ਕੀਤੀ ਹੈ, ਜਿਸ ਲਈ ਉਸ ਨੇ 20 ਕਰੋੜ ਤੋਂ ਵੱਧ ਦੀ ਫੀਸ ਵਸੂਲੀ ਹੈ।

ਖ਼ਬਰਾਂ ਮੁਤਾਬਕ ਜੌਨ ਅਬ੍ਰਾਹਮ ਨੇ ਮੋਹਿਤ ਸੂਰੀ ਦੀ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਸਾਈਨ ਕੀਤੀ ਹੈ, ਜਿਸ ਲਈ ਉਹ 21 ਕਰੋੜ ਰੁਪਏ ਲੈ ਰਹੇ ਹਨ। ਜੌਨ ਫ਼ਿਲਮ ਦੇ ਨਾਲ-ਨਾਲ ਆਪਣੀ ਫੀਸ ਵੀ ਵਧਾ ਰਹੇ ਹਨ। ਪਹਿਲਾਂ ਉਸ ਨੇ ‘ਪਠਾਨ’ ਦੀ ਫੀਸ ਵਧਾ ਦਿੱਤੀ ਸੀ ਤੇ ਹੁਣ ਉਸ ਨੇ ‘ਏਕ ਵਿਲੇਨ ਰਿਟਰਨਜ਼’ ਦੀ ਫੀਸ ਵੀ ਵਧਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਦਿਹਾਂਤ, ਕੋਰੋਨਾ ਕਾਰਨ ਹਸਪਤਾਲ ’ਚ ਸੀ ਦਾਖ਼ਲ

ਰਿਪੋਰਟਾਂ ਮੁਤਾਬਕ ਜੌਨ ਅਬ੍ਰਾਹਮ ਨੇ ਆਦਿਤਿਆ ਚੋਪੜਾ ਦੀ ਫ਼ਿਲਮ ‘ਪਠਾਨ’ ਲਈ ਵੀ ਮੋਟੀ ਫੀਸ ਵਸੂਲੀ ਹੈ। ਇਸ ਫ਼ਿਲਮ ਲਈ ਜੌਨ ਅਬ੍ਰਾਹਮ ਨੇ 20 ਕਰੋੜ ਰੁਪਏ ਲਏ ਹਨ। ਇਸ ਫ਼ਿਲਮ ਰਾਹੀਂ ਸ਼ਾਹਰੁਖ ਖ਼ਾਨ 2018 ਤੋਂ ਬਾਅਦ ਵਾਪਸੀ ਕਰ ਰਹੇ ਹਨ। ਅਜਿਹੇ ’ਚ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਦੇ ਨਾਲ ਦੀਪਿਕਾ ਪਾਦੂਕੋਣ ਵੀ ਨਜ਼ਰ ਆਵੇਗੀ। ਪਿਛਲੇ ਤਿੰਨ ਸਾਲਾਂ ’ਚ ਜੌਨ ਅਬ੍ਰਾਹਮ ਨੇ ਲਗਭਗ ਤਿੰਨ ਗੁਣਾ ਫੀਸ ’ਚ ਵਾਧਾ ਕੀਤਾ ਹੈ।

ਜੌਨ 3 ਸਾਲ ਪਹਿਲਾਂ ਤੱਕ 7 ਕਰੋੜ ਰੁਪਏ ਫੀਸ ਲੈ ਰਿਹਾ ਸੀ। ਕੋਰੋਨਾ ਪੀਰੀਅਡ ਦੌਰਾਨ ਜਿਥੇ ਪਿਛਲੇ ਦਿਨੀਂ ਕਈ ਸਿਤਾਰਿਆਂ ਨੇ ਆਪਣੀ ਫੀਸ ’ਚ ਕਟੌਤੀ ਕੀਤੀ ਹੈ, ਉਥੇ ਹੀ ਜੌਨ ਲਗਾਤਾਰ ਆਪਣੀ ਫੀਸ ਵਧਾ ਰਹੇ ਹਨ। ‘ਏਕ ਵਿਲੇਨ ਰਿਟਰਨਜ਼’ ਇਸ ਸਾਲ ਜੁਲਾਈ, 2022 ’ਚ ਰਿਲੀਜ਼ ਹੋਵੇਗੀ, ਜਿਸ ’ਚ ਜੌਨ ਅਬ੍ਰਾਹਮ ਦੇ ਨਾਲ ਅਰਜੁਨ ਕਪੂਰ ਤੇ ਦਿਸ਼ਾ ਪਾਟਨੀ ਵੀ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News