251 ਕਰੋੜ ਦੇ ਮਾਲਕ ਜੌਨ ਅਬ੍ਰਾਹਮ ਨੇ ਖ਼ਰੀਦਿਆ 75 ਕਰੋੜ ਦਾ ਬੰਗਲਾ, ਅਮਰੀਕਾ-ਲੰਡਨ ’ਚ ਵੀ ਹੈ ਜਾਇਦਾਦ

Monday, Jan 01, 2024 - 02:02 PM (IST)

251 ਕਰੋੜ ਦੇ ਮਾਲਕ ਜੌਨ ਅਬ੍ਰਾਹਮ ਨੇ ਖ਼ਰੀਦਿਆ 75 ਕਰੋੜ ਦਾ ਬੰਗਲਾ, ਅਮਰੀਕਾ-ਲੰਡਨ ’ਚ ਵੀ ਹੈ ਜਾਇਦਾਦ

ਮੁੰਬਈ (ਬਿਊਰੋ)– ਅਦਾਕਾਰ ਤੇ ਨਿਰਮਾਤਾ ਜੌਨ ਅਬ੍ਰਾਹਮ ਨੇ 75.07 ਕਰੋੜ ਰੁਪਏ ਦਾ ਬੰਗਲਾ ਖ਼ਰੀਦਿਆ ਹੈ, ਜਿਸ ਕਾਰਨ ਉਹ ਸੁਰਖ਼ੀਆਂ ’ਚ ਹਨ। ਉਨ੍ਹਾਂ ਨੇ ਇਹ ਬੰਗਲਾ ਮੁੰਬਈ ਦੇ ਖਾਰ ’ਚ ਲਿੰਕਿੰਗ ਰੋਡ ’ਤੇ ਲਿਆ ਹੈ, ਜੋ ਕਿ ਪ੍ਰਮੁੱਖ ਖ਼ੇਤਰ ਹੈ। ਇਸ ਬੰਗਲੇ ਦਾ ਨਾਂ 372 ਨਿਰਮਲ ਭਵਨ ਹੈ ਤੇ ਇਹ 7,722 ਵਰਗ ਫੁੱਟ ’ਚ ਫੈਲਿਆ ਹੋਇਆ ਹੈ। ਜੌਨ ਅਬ੍ਰਾਹਮ ਨੇ ਇਹ ਬੰਗਲਾ ਪ੍ਰਵੀਨ ਨੱਥਲਾਲ ਸ਼ਾਹ ਤੋਂ ਖ਼ਰੀਦਿਆ ਹੈ।

'ਇੰਡੈਕਸਟੈਪ ਡਾਟ ਕਾਮ’ ਮੁਤਾਬਕ ਜੌਨ ਅਬ੍ਰਾਹਮ ਨੇ 27 ਦਸੰਬਰ ਨੂੰ ਇਸ ਬੰਗਲੇ ਦਾ ਸੌਦਾ ਕੀਤਾ ਸੀ। ਇਹ ਬੰਗਲਾ ਸਮੁੰਦਰ ਦੇ ਕੰਢੇ ’ਤੇ ਸਥਿਤ ਹੈ ਤੇ ਇਥੋਂ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਹੈ। ਜੌਨ ਅਬ੍ਰਾਹਮ ਨੇ ਇਸ ਬੰਗਲੇ ਲਈ 4.24 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਸੀ। ਖਾਰ ਇਲਾਕੇ ’ਚ ਕਈ ਫ਼ਿਲਮੀ ਸਿਤਾਰੇ ਤੇ ਕਾਰੋਬਾਰੀ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ

ਜੌਨ ਅਬ੍ਰਾਹਮ ਦੀ ਕੁਲ ਜਾਇਦਾਦ ਤੇ ਮੁੰਬਈ ਦਾ ਪੈਂਟਹਾਊਸ
ਜੌਨ ਅਬ੍ਰਾਹਮ ਨਾ ਸਿਰਫ਼ ਇਕ ਸਫ਼ਲ ਅਦਾਕਾਰ ਹੈ, ਸਗੋਂ ਉਹ ਇਕ ਕਾਰੋਬਾਰੀ ਤੇ ਨਿਰਮਾਤਾ ਵੀ ਹੈ। GQ ਇੰਡੀਆ ਮੁਤਾਬਕ ਸਾਲ 2023 ’ਚ ਜੌਨ ਦੀ ਕੁਲ ਜਾਇਦਾਦ 251 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਉਸ ਕੋਲ ਕਰੋੜਾਂ ਦੀਆਂ ਗੱਡੀਆਂ ਹਨ, ਜਿਨ੍ਹਾਂ ’ਚ ਲੈਂਬੋਰਗਿਨੀ ਗੈਲਾਰਡੋ ਵੀ ਸ਼ਾਮਲ ਹੈ। ਬਾਂਦਰਾ ’ਚ ਸਮੁੰਦਰ ਕੰਢੇ ਜੌਨ ਦਾ ਪੈਂਟਹਾਊਸ ਹੈ, ਜੋ 4 ਹਜ਼ਾਰ ਵਰਗ ਫੁੱਟ ’ਚ ਫੈਲਿਆ ਹੈ। ਉਸ ਦੇ ਅਪਾਰਟਮੈਂਟ ਨੂੰ 2016 ’ਚ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਚਰਲ ਡਿਜ਼ਾਈਨ ਤੋਂ ਸਰਵੋਤਮ ਘਰ ਦਾ ਪੁਰਸਕਾਰ ਵੀ ਮਿਲਿਆ। ਇਹ ਜੌਨ ਦੇ ਭਰਾ ਤੇ ਪਿਤਾ ਵਲੋਂ ਡਿਜ਼ਾਈਨ ਕੀਤਾ ਗਿਆ ਸੀ। ਜੌਨ ਦੇ ਇਸ ਘਰ ਦੀ ਕੀਮਤ 60 ਕਰੋੜ ਰੁਪਏ ਹੈ।

ਅਮਰੀਕਾ ’ਚ ਆਲੀਸ਼ਾਨ ਘਰ, ਲੰਡਨ ’ਚ ਜਾਇਦਾਦ
ਇਸ ਤੋਂ ਇਲਾਵਾ ਜੌਨ ਅਬ੍ਰਾਹਮ ਦਾ ਅਮਰੀਕਾ ’ਚ ਵੀ ਇਕ ਆਲੀਸ਼ਾਨ ਘਰ ਹੈ। ਲਾਸ ਏਂਜਲਸ ਦੇ ਕੋਲ ਸਭ ਤੋਂ ਮਹਿੰਗੇ ਇਲਾਕੇ ’ਚ ਉਸ ਦਾ ਇਕ ਘਰ ਹੈ। ਜੈਨੀਫਰ ਲੋਪੇਜ਼, ਬ੍ਰੈਡ ਪਿਟ ਤੇ ਬਿਓਂਸੇ ਸਮੇਤ ਕਈ ਹਾਲੀਵੁੱਡ ਸਿਤਾਰੇ ਇਥੇ ਰਹਿੰਦੇ ਹਨ। ਜੌਨ ਅਬ੍ਰਾਹਮ ਦੀ ਲੰਡਨ ’ਚ ਵੀ ਇਕ ਜਾਇਦਾਦ ਹੈ, ਜਿਥੇ ਉਸ ਦੇ ਪ੍ਰੋਡਕਸ਼ਨ ਹਾਊਸ ਦਾ ਵਿਦੇਸ਼ ’ਚ ਹੈੱਡਕੁਆਰਟਰ ਹੈ।

 
 
 
 
 
 
 
 
 
 
 
 
 
 
 
 

A post shared by prime video IN (@primevideoin)

ਮੁੰਬਈ ’ਚ 21 ਕਰੋੜ ਦਾ ਦਫ਼ਤਰ ਤੇ ਆਰਕੀਟੈਕਟ ਕੰਪਨੀ
ਜੌਨ ਦਾ ਮੁੰਬਈ ਦੇ ਖਾਰ ਇਲਾਕੇ ’ਚ ਦਫ਼ਤਰ ਹੈ, ਜਿਸ ਦੀ ਕੀਮਤ 21 ਕਰੋੜ ਰੁਪਏ ਦੱਸੀ ਜਾਂਦੀ ਹੈ। ਉਸ ਨੇ ਇਹ ਜਗ੍ਹਾ 2016 ’ਚ ਖ਼ਰੀਦੀ ਸੀ। ਉਸ ਦੀ ਆਰਕੀਟੈਕਟ ਕੰਪਨੀ ਇਥੇ ਹੈ, ਜਿਸ ਦਾ ਪ੍ਰਬੰਧਨ ਭਰਾ ਤੇ ਪਿਤਾ ਵਲੋਂ ਕੀਤਾ ਜਾਂਦਾ ਹੈ।

ਜੌਨ ਅਬ੍ਰਾਹਮ ਦੀ ਫੀਸ
ਜੌਨ ਅਬ੍ਰਾਹਮ ਫ਼ਿਲਮਾਂ ਤੇ ਬ੍ਰਾਂਡ ਐਂਡੋਰਸਮੈਂਟਸ ਤੋਂ ਕਾਫੀ ਕਮਾਈ ਕਰਦੇ ਹਨ। ਖ਼ਬਰਾਂ ਮੁਤਾਬਕ ਉਨ੍ਹਾਂ ਦੀ ਇਕ ਫ਼ਿਲਮ ਦੀ ਫੀਸ ਕਰੋੜਾਂ ’ਚ ਹੈ। ਸਾਲ 2023 ’ਚ ਉਹ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ‘ਪਠਾਨ’ ’ਚ ਨਜ਼ਰ ਆਏ ਸਨ ਤੇ ਇਸ ਲਈ ਉਨ੍ਹਾਂ ਨੇ 20 ਕਰੋੜ ਰੁਪਏ ਦੀ ਫੀਸ ਲਈ ਸੀ।

ਖੇਡਾਂ ਤੇ ਜਿਮ ਚੇਨਾਂ ’ਚ ਨਿਵੇਸ਼
ਇਸ ਤੋਂ ਇਲਾਵਾ ਜੌਨ ਅਬ੍ਰਾਹਮ ਨੇ ਖੇਡਾਂ ’ਚ ਵੀ ਪੈਸਾ ਲਗਾਇਆ ਹੈ। ਉਹ ਇੰਡੀਅਨ ਸੁਪਰਲੀਗ ’ਚ ਫੁੱਟਬਾਲ ਟੀਮ ਨਾਰਥਈਸਟ ਯੂਨਾਈਟਿਡ ਤੇ ਹਾਕੀ ਟੀਮ ਦਿੱਲੀ ਵੇਵਰਾਈਟਰਜ਼ ਦਾ ਸਹਿ-ਮਾਲਕ ਹੈ। ਜੌਨ ਅਬ੍ਰਾਹਮ ਦੀ ਆਪਣੀ ਫਿਟਨੈੱਸ ਚੇਨ ਵੀ ਹੈ, ਜਿਸ ਦਾ ਨਾਂ JA ਫਿਟਨੈੱਸ ਹੈ। ਇਸ ਦੀਆਂ ਸ਼ਾਖਾਵਾਂ ਮੁੰਬਈ ਤੇ ਪੁਣੇ ’ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News