ਨਵਾਜ਼ੂਦੀਨ ਤੇ ਨੇਹਾ ਸ਼ਰਮਾ ਦੀ ‘ਜੋਗੀਰਾ ਸਾਰਾ ਰਾ ਰਾ’ ਦਾ ਟਰੇਲਰ ਲਾਂਚ (ਵੀਡੀਓ)

Sunday, May 07, 2023 - 05:23 PM (IST)

ਨਵਾਜ਼ੂਦੀਨ ਤੇ ਨੇਹਾ ਸ਼ਰਮਾ ਦੀ ‘ਜੋਗੀਰਾ ਸਾਰਾ ਰਾ ਰਾ’ ਦਾ ਟਰੇਲਰ ਲਾਂਚ (ਵੀਡੀਓ)

ਮੁੰਬਈ (ਬਿਊਰੋ)– ਨਵਾਜ਼ੂਦੀਨ ਤੇ ਨੇਹਾ ਸ਼ਰਮਾ ਸਟਾਰਰ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’ ਦਾ ਟਰੇਲਰ ਮੁੰਬਈ ’ਚ ਲਾਂਚ ਕੀਤਾ ਗਿਆ। ਇਸ ਮੌਕੇ ਫ਼ਿਲਮ ਦੀ ਸਟਾਰ ਕਾਸਟ ਨਵਾਜ਼ੂਦੀਨ ਸਿੱਦੀਕੀ, ਨੇਹਾ ਸ਼ਰਮਾ, ਮਹਾਅਕਸ਼ੇ ਚਕਰਵਰਤੀ ਦੇ ਨਾਲ ਨਿਰਦੇਸ਼ਕ ਕੁਸ਼ਾਨ ਨੰਦੀ, ਨਿਰਮਾਤਾ ਨਈਮ ਏ. ਸਿਦੀਕੀ, ਰਚਨਾਤਮਕ ਨਿਰਮਾਤਾ ਕਿਰਨ ਸ਼ਿਆਮ ਸ਼ਰਾਫ ਤੇ ਲੇਖਕ ਗਾਲਿਬ ਅਸਦ ਭੋਪਾਲੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਮੂਸੇਵਾਲਾ ਦੀ ਹਵੇਲੀ ’ਚ ਸ਼ੂਟ ਕੀਤਾ ਨਵਾਂ ਗੀਤ, ਕੀ ਤੁਸੀਂ ਦੇਖੀ ਵੀਡੀਓ?

ਨਵਾਜ਼ ਨੇ ਕਿਹਾ, ‘‘ਇਹ ਅਸਲ ’ਚ ਮੇਰੇ ਲਈ ਬਹੁਤ ਵੱਖਰੀ ਫ਼ਿਲਮ ਹੈ। ਮੈਂ ਆਮ ਤੌਰ ’ਤੇ ਆਪਣੇ ਰੰਗ ਕਾਰਨ ਡਾਰਕ ਫ਼ਿਲਮਾਂ ਲਈ ਜਾਣਿਆ ਜਾਂਦਾ ਹਾਂ ਪਰ ਇਹ ਫ਼ਿਲਮ ਪੂਰੇ ਪਰਿਵਾਰ ਨਾਲ ਦੇਖੀ ਜਾ ਸਕਦੀ ਹੈ।’’

ਨਵਾਜ਼ ਨੇ ਅੱਗੇ ਕਿਹਾ, ‘‘ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਖ਼ੁਸ਼ ਹਾਂ। ‘ਬਾਬੂਮੋਸ਼ਾਏ ਬੰਦੂਕਬਾਜ਼’ ’ਚ ਨਵਾਜ਼ ਨਾਲ ਕੰਮ ਕਰਨ ਵਾਲੇ ਕੁਸ਼ਾਨ ਨੇ ਕਿਹਾ ਕਿ ‘ਬਾਬੂਮੋਸ਼ਾਏ’ ਤੋਂ ਬਾਅਦ ਅਸੀਂ ਇਕ ਵੱਖਰੀ ਸ਼ੈਲੀ ’ਚ ਕੰਮ ਕਰਨਾ ਚਾਹੁੰਦੇ ਸੀ ਤੇ ਇਹ ਸਕ੍ਰਿਪਟ ਕੁਝ ਅਜਿਹੀ ਹੈ, ਜੋ ਸਾਨੂੰ ਸਾਰਿਆਂ ਨੂੰ ਪਸੰਦ ਆਈ। ਇਹ ਫ਼ਿਲਮ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News