ਸਟਾਰ ਪਲੱਸ ਦੇ ਨਵੇਂ ਸ਼ੋਅ ‘ਝਨਕ’ ਦਾ ਐਲਾਨ, ਹਿਬਾ ਨਵਾਬ ਨਿਭਾਏਗੀ ਮੁੱਖ ਭੂਮਿਕਾ
Saturday, Oct 21, 2023 - 01:27 PM (IST)
![ਸਟਾਰ ਪਲੱਸ ਦੇ ਨਵੇਂ ਸ਼ੋਅ ‘ਝਨਕ’ ਦਾ ਐਲਾਨ, ਹਿਬਾ ਨਵਾਬ ਨਿਭਾਏਗੀ ਮੁੱਖ ਭੂਮਿਕਾ](https://static.jagbani.com/multimedia/2023_10image_13_25_196770543jhanak.jpg)
ਮੁੰਬਈ (ਬਿਊਰੋ)– ‘ਸਟਾਰ ਪਲੱਸ’ ਅਨੋਖੇ ਕੰਟੈਂਟ ਦੇਣ ਤੇ ਅਣਛੂਹੇ ਵਿਸ਼ਿਆਂ ਨਾਲ ਜੋੜਨ ਲਈ ਜਾਣਿਆ ਜਾਂਦਾ ਹੈ। ਹੁਣ ਚੈਨਲ ਇਕ ਹੋਰ ਨਵਾਂ ਸ਼ੋਅ ਲੈ ਕੇ ਆਉਣ ਦੀ ਤਿਆਰੀ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਸਟਾਰਰ ਫ਼ਿਲਮ 'ਮੌਜਾਂ ਹੀ ਮੌਜਾਂ' ਦੀ ਬ੍ਰਿਸਬੇਨ 'ਚ ਸਪੈਸ਼ਲ ਸਕ੍ਰੀਨਿੰਗ ਮੌਕੇ ਫ਼ਿਲਮ ਨੂੰ ਸਲਾਹਿਆ
‘ਝਨਕ’ ਨਾਮ ਦੇ ਇਸ ਸ਼ੋਅ ’ਚ ਹਿਬਾ ਨਵਾਬ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ‘ਝਨਕ’ ਉਮੀਦਾਂ ਤੇ ਸੁਪਨਿਆਂ ਵਾਲੀ ਇਕ ਪ੍ਰਤਿਭਾਸ਼ਾਲੀ ਲੜਕੀ ਦੀ ਕਹਾਣੀ ਹੈ ਪਰ ਉਸ ਦੇ ਜੀਵਨ ’ਚ ਅਚਾਨਕ ਉਲਟ ਸਥਿਤੀਆਂ ਸਾਹਮਣੇ ਆ ਜਾਂਦੀਆਂ ਹਨ। ਹਾਲ ਹੀ ’ਚ ਇਸ ਸ਼ੋਅ ਦਾ ਇਕ ਦਿਲ ਨੂੰ ਛੂਹ ਲੈਣ ਵਾਲਾ ਪ੍ਰੋਮੋ ਜਾਰੀ ਹੋਇਆ ਹੈ।
ਇਸ ਪ੍ਰੋਮੋ ’ਚ ਇਕ ਲੜਕੀ ਦੇ ਸਫਰ ਨੂੰ ਦਿਖਾਇਆ ਗਿਆ ਹੈ, ਜੋ ਇਕ ਪਛੜੇ ਪਿਛੋਕੜ ਤੋਂ ਆਉਂਦੀ ਹੈ ਤੇ ਇਕ ਡਾਂਸਰ ਬਣਨ ਦੀ ਇੱਛਾ ਰੱਖਦੀ ਹੈ। ‘ਝਨਕ’ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਅਚਾਨਕ ਉਸ ਦੇ ਪਰਿਵਾਰ ਨੂੰ ਇਕ ਦੁਖਾਂਤ ਘੇਰ ਲੈਂਦਾ ਹੈ, ਜਿਸ ਨਾਲ ਉਸ ਦੀ ਦੁਨੀਆ ਹੀ ਉਲਟ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।