‘ਜਰਸੀ’ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਵਾਉਣ ਲਈ ਸ਼ਾਹਿਦ ਕਪੂਰ ਨੇ ਦਿੱਤੀ ਫੀਸ ਦੀ ਕੁਰਬਾਨੀ

12/30/2021 5:58:43 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਆਗਾਮੀ ਫ਼ਿਲਮ ‘ਜਰਸੀ’ ਓਮੀਕ੍ਰੋਨ ਵੇਰੀਐਂਟ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਫ਼ਿਲਮ ਦੀ ਰਿਲੀਜ਼ ਡੇਟ ’ਤੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ ਪਰ ਇੰਨਾ ਤੈਅ ਹੈ ਕਿ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

‘ਜਰਸੀ’ ਦੀ ਰਿਲੀਜ਼ ਟਲਣ ਤੋਂ ਬਾਅਦ ਅਜਿਹੀਆਂ ਖ਼ਬਰਾਂ ਹਨ ਕਿ ਮੇਕਰਜ਼ ਨੇ ਫ਼ਿਲਮ ਨੂੰ ਓ. ਟੀ. ਟੀ. ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਸ਼ਾਹਿਦ ਕਪੂਰ ਦੇ ਇਕ ਕਦਮ ਨੇ ਫ਼ਿਲਮ ਨੂੰ ਓ. ਟੀ. ਟੀ. ’ਤੇ ਜਾਣ ਤੋਂ ਬਚਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਓਮੀਕ੍ਰੋਨ ਦੇ ਖ਼ਤਰੇ ਤੋਂ ਡਰੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਟੀਮ, ਇਕ ਹਫ਼ਤੇ ਲਈ ਸ਼ੂਟਿੰਗ ਕੀਤੀ ਰੱਦ

ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ‘ਜਰਸੀ’ ਸ਼ਾਹਿਦ ਕਪੂਰ ਦੇ ਦਿਲ ਦੇ ਕਾਫੀ ਨਜ਼ਦੀਕ ਹੈ। ਇਸ ਫ਼ਿਲਮ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ। ਅਜਿਹੇ ’ਚ ਉਨ੍ਹਾਂ ਨੇ ਫ਼ਿਲਮ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਨ ਲਈ ਆਪਣੀ ਫੀਸ ’ਚ ਕਟੌਤੀ ਕਰ ਦਿੱਤੀ ਹੈ। ‘ਜਰਸੀ’ ਨੂੰ 31 ਦਸੰਬਰ ਨੂੰ ਨੈੱਟਫਲਿਕਸ ’ਤੇ ਲਿਆਉਣ ਲਈ ਓ. ਟੀ. ਟੀ. ਪਲੇਟਫਾਰਮ ਨੇ ਮੋਟੀ ਰਕਮ ਦਿੱਤੀ ਸੀ ਪਰ ਸ਼ਾਹਿਦ ਨੇ ਵਿਚਾਲੇ ਆ ਕੇ ਫ਼ਿਲਮ ਨੂੰ ਓ. ਟੀ. ਟੀ. ’ਤੇ ਜਾਣ ਤੋਂ ਰੋਕ ਲਿਆ ਹੈ।

ਰਿਪੋਰਟ ’ਚ ਦੱਸਿਆ ਗਿਆ ਹੈ ਕਿ ‘ਜਰਸੀ’ ਲਈ ਸ਼ਾਹਿਦ ਕਪੂਰ ਨੇ 31 ਕਰੋੜ ਚਾਰਜ ਕੀਤੇ ਸਨ। ਚਰਚਾ ਹੈ ਕਿ ‘ਜਰਸੀ’ ਦੀ ਰਿਲੀਜ਼ ’ਚ ਹੋਣ ਵਾਲੀ ਦੇਰੀ ਕਾਰਨ ਜੋ ਵੀ ਵਾਧੂ ਖਰਚ ਆਵੇਗਾ, ਉਹ ਸ਼ਾਹਿਦ ਦੀ ਫੀਸ ’ਚੋਂ ਕੱਟਿਆ ਜਾਵੇਗਾ। ਜਿਵੇਂ ਜੇਕਰ ਓਵਰਹੈੱਡ ਕੋਸਟ 5 ਕਰੋੜ ਹੁੰਦੀ ਹੈ ਤਾਂ ਮੇਕਰਜ਼ ਅਦਾਕਾਰ ਦੀ ਫੀਸ ’ਚੋਂ 5 ਕਰੋੜ ਕੱਟਣਗੇ। ਉਥੇ ਜੇਕਰ ਇਹ ਰਕਮ 10 ਕਰੋੜ ਤਕ ਵਧਦੀ ਹੈ ਤਾਂ ਸ਼ਾਹਿਦ ਕਪੂਰ ਦੀ ਫੀਸ ’ਚੋਂ 10 ਕਰੋੜ ਕੱਟੇ ਜਾਣਗੇ। ਮਤਲਬ ਉਨ੍ਹਾਂ ਨੂੰ 31 ਕਰੋੜ ਦੀ ਜਗ੍ਹਾ ਸਿਰਫ 21 ਕਰੋੜ ਰੁਪਏ ਫੀਸ ਮਿਲੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News