ਜੈਨੀਫਰ ਨੇ ਕਰਨ-ਬਿਪਾਸ਼ਾ ਦੇ ਵਿਆਹ ''ਤੇ ਤੋੜੀ ਚੁੱਪੀ, ਕਿਹਾ...

Saturday, Apr 30, 2016 - 02:47 PM (IST)

ਜੈਨੀਫਰ ਨੇ ਕਰਨ-ਬਿਪਾਸ਼ਾ ਦੇ ਵਿਆਹ ''ਤੇ ਤੋੜੀ ਚੁੱਪੀ, ਕਿਹਾ...

ਨਵੀਂ ਦਿੱਲੀ : ਅੱਜ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਆਪਣੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਦੇ ਬੰਧਨ ''ਚ ਬੱਝਣਗੇ। ਜਾਣਕਾਰੀ ਅਨੁਸਾਰ ਇਹ ਕਰਨ ਦੀ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਜੈਨੀਫਰ ਵਿੰਗੇਟ ਨਾਲ ਵਿਆਹ ਕਰ ਚੁੱਕੇ ਹਨ। ਕੁਝ ਦਿਨਾਂ ਪਹਿਲਾਂ ਹੀ ਕਰਨ ਦਾ ਜੈਨੀਫਰ ਨਾਲ ਤਲਾਕ ਹੋਇਆ ਹੈ। ਇੰਨੇ ਦਿਨਾਂ ਬਾਅਦ ਕਰਨ ਦੀ ਸਾਬਕਾ ਪਤਨੀ ਜੈਨੀਫਰ ਨੇ ਕਰਨ-ਬਿਪਾਸ਼ਾ ਦੇ ਵਿਆਹ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ।
ਇਕ ਇੰਟਰਵਿਊ ਦੌਰਾਨ ਜੈਨੀਫਰ ਨੇ ਬਿਪਾਸ਼ਾ-ਕਰਨ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਅੱਗੇ ਕਿਹਾ, ''''ਮੈਂ ਉਨ੍ਹਾਂ ਦੇ ਵਿਆਹੇ ਜੀਵਨ ਬਾਰੇ ਅਰਦਾਸ ਕਰਦੀ ਹਾਂ। ਮੇਰੀ ਨਜ਼ਰ ''ਚ ਇਹ ਜੋੜੀ ਬਹੁਤ ਅਮੇਜ਼ਿੰਗ ਹੈ। ਵਿਆਹ ਇਕ ਬਹੁਤ ਵਧੀਆ ਬੰਧਨ ਹੈ, ਕਿਉਂਕਿ ਦੋ ਲੋਕ ਸੋਚ-ਸਮਝ ਕੇ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ। ਪਰਮਾਤਮਾ ਉਨ੍ਹਾ ਨੂੰ ਖੁਸ਼ ਰੱਖੇ।''''


Related News