ਸਿੱਧੂ ਮੂਸੇ ਵਾਲਾ ਨਾਲ ਕੰਮ ਕਰ ਚੁੱਕੀ ਹੈ ਟੀ. ਵੀ. ਦੀ ਇਹ ਨਵੀਂ ਵਿਦੇਸ਼ੀ ਨੂੰਹ, ਕਿਹਾ- ‘ਸਿੱਧੂ ਇਸ ਦੇਸ਼ ’ਚ...’

07/05/2022 3:08:59 PM

ਮੁੰਬਈ (ਬਿਊਰੋ)– ਟੀ. ਵੀ. ਸ਼ੋਅਜ਼ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਹਰ ਗੁਜ਼ਰਦੇ ਦਿਨ ਨਾਲ ਵੱਧ ਰਹੀ ਹੈ। ਖ਼ਾਸ ਕਰ ਮਹਿਲਾਵਾਂ ਟੀ. ਵੀ. ਸ਼ੋਅਜ਼ ਨੂੰ ਸਭ ਤੋਂ ਵੱਧ ਪਸੰਦ ਕਰਦੀਆਂ ਹਨ। ਲੋਕਾ ਦੀ ਪਸੰਦ ਨੂੰ ਧਿਆਨ ’ਚ ਰੱਖਦਿਆਂ ਟੀ. ਵੀ. ’ਤੇ ਕਈ ਮਨੋਰੰਜਕ ਫੈਮਿਲੀ ਡਰਾਮਾ ਸ਼ੋਅਜ਼ ਲਾਂਚ ਕੀਤੇ ਜਾ ਰਹੇ ਹਨ। ਹੁਣ ਇਸ ਲਿਸਟ ’ਚ ‘ਆਨੰਦੀ ਬਾ ਔਰ ਇਮਲੀ’ ਸੀਰੀਅਲ ਦਾ ਨਾਂ ਵੀ ਜੁੜ ਗਿਆ ਹੈ।

‘ਆਨੰਦੀ ਬਾ ਔਰ ਇਮਲੀ’ ਸ਼ੋਅ ਸਟਾਰ ਪਲੱਸ ’ਤੇ ਸ਼ੁਰੂ ਹੋਇਆ ਹੈ। ਇਸ ਸ਼ੋਅ ’ਚ ਮੁੱਖ ਭੂਮਿਕਾ ਵਿਦੇਸ਼ੀ ਅਦਾਕਾਰਾ ਜੈਜ਼ੀ ਬੈਲੇਰਿਨੀ ਨਿਭਾਅ ਰਹੀ ਹੈ। ਜੈਜ਼ੀ ਬੈਲੇਰਿਨੀ ਇਸ ਸ਼ੋਅ ’ਚ ਫਿਰੰਗੀ ਨੂੰਹ ਦੇ ਕਿਰਦਾਰ ’ਚ ਨਜ਼ਰ ਆਵੇਗੀ।

ਜੈਜ਼ੀ ਬੈਲੇਰਿਨੀ ਨੂੰ ਟ੍ਰੈਵਲਿੰਗ ਦਾ ਕਾਫੀ ਸ਼ੌਕ ਹੈ। ਉਹ ਕਈ ਦੇਸ਼ਾਂ ’ਚ ਰਹਿ ਚੁੱਕੀ ਹੈ, ਇਸ ਲਈ ਉਸ ਨੂੰ ਟ੍ਰੈਵਲ ਕਰਨਾ ਤੇ ਵੱਖ-ਵੱਖ ਸੱਭਿਆਚਾਰਾਂ ਬਾਰੇ ਜਾਣਨਾ ਕਾਫੀ ਪਸੰਦ ਹੈ। ਜੈਜ਼ੀ ਬੈਲੇਰਿਨੀ ਦੇ ਭਾਰਤ ਆਉਣ ਦਾ ਸਭ ਤੋਂ ਵੱਡਾ ਕਾਰਨ ਬਾਲੀਵੁੱਡ ਤੇ ਅਦਾਕਾਰੀ ਲਈ ਉਸ ਦਾ ਪਿਆਰ ਹੈ। ਉਹ ਹਮੇਸ਼ਾ ਤੋਂ ਹੀ ਅਦਾਕਾਰੀ ’ਚ ਕਰੀਅਰ ਬਣਾਉਣਾ ਚਾਹੁੰਦੀ ਸੀ ਤੇ ਉਸ ਨੇ ਇਸ ਨੂੰ ਮੁਮਕਿਨ ਵੀ ਕਰ ਦਿਖਾਇਆ।

ਪਰ ਕੀ ਤੁਸੀਂ ਜਾਣਦੇ ਹੋ ਕਿ ਜੈਜ਼ੀ ਬੈਲੇਰਿਤਨੀ ਦਾ ਪਹਿਲਾ ਸਭ ਤੋਂ ਸਫਲ ਪ੍ਰਾਜੈਕਟ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਸੀ। ਜੈਜ਼ੀ ਨੇ ਸਾਲ 2019 ’ਚ ਸਿੱਧੂ ਮੂਸੇ ਵਾਲਾ ਨਾਲ ਫ਼ਿਲਮ ‘ਤੇਰੀ ਮੇਰੀ ਜੋੜੀ’ ’ਚ ਕੰਮ ਕੀਤਾ ਸੀ ਤੇ ਇਥੋਂ ਉਸ ਨੂੰ ਅਦਾਕਾਰਾ ਦੇ ਤੌਰ ’ਤੇ ਪਛਾਣ ਮਿਲਣੀ ਸ਼ੁਰੂ ਹੋਈ।

ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ

ਕਈ ਲੋਕਾਂ ਨੂੰ ਨਹੀਂ ਪਤਾ ਕਿ ਜੈਜ਼ੀ ਬੈਲੇਰਿਨੀ ਅਦਾਕਾਰੀ ਤੇ ਫ਼ਿਲਮਾਂ ਨੂੰ ਲੈ ਕੇ ਕਿੰਨੀ ਜ਼ਿਆਦਾ ਪੈਸ਼ਨੇਟ ਹੈ। ਖ਼ਾਸ ਕਰਕੇ ਹਿੰਦੀ ਸਿਨੇਮਾ ਨੂੰ ਲੈ ਕੇ। ਸਿੱਧੂ ਮੂਸੇ ਵਾਲਾ ਦੀ ਫ਼ਿਲਮ ਨਾਲ ਜੈਜ਼ੀ ਨੂੰ ਵੱਡਾ ਬ੍ਰੇਕ ਮਿਲਿਆ ਸੀ ਤੇ ਇਸ ਤਰ੍ਹਾਂ ਉਹ ਅਦਾਕਾਰੀ ’ਚ ਆਪਣੇ ਕਦਮ ਰੱਖ ਪਾਈ।

ਸਿੱਧੂ ਮੂਸੇ ਵਾਲਾ ਨਾਲ ਕੰਮ ਕਰਨ ਦੇ ਆਪਣੇ ਤਜਰਬੇ ’ਤੇ ਅਦਾਕਾਰਾ ਨੇ ਕਿਹਾ ਸੀ, ‘‘ਸਿੱਧੂ ਮੂਸੇ ਵਾਲਾ ਨਾਲ ਇਕ ਪ੍ਰਾਜੈਕਟ ਦਾ ਹਿੱਸਾ ਹੋਣਾ ਬੇਹੱਦ ਸਨਮਾਨ ਦੀ ਗੱਲ ਹੈ। ਇਹ ਦੂਜੀ ਵਾਰ ਸੀ, ਜਦੋਂ ਮੈਂ ਭਾਰਤ ’ਚ ਸੀ ਤਾਂ ਮੈਨੂੰ ਸੈਲੇਬ੍ਰਿਟੀਜ਼ ਦੀ ਸਮਝ ਨਹੀਂ ਸੀ ਪਰ ਜਦੋਂ ਮੈਂ ਭਾਰਤ ’ਚ ਰਹਿਣਾ ਸ਼ੁਰੂ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਿੱਧੂ ਮੂਸੇ ਵਾਲਾ ਇਸ ਦੇਸ਼ ’ਚ ਇਕ ਲੈਜੰਡ ਸੀ। ਮੈਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਭਗਵਾਨ ਉਨ੍ਹਾਂ ਦੀ ਆਤਮ ਨੂੰ ਸ਼ਾਂਤੀ ਦੇਵੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News