ਗਾਇਕ ਜੈਜ਼ੀ ਬੀ ਮਾਂ ਦੀ 13ਵੀਂ ਬਰਸੀ ''ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਦਿਆਂ ਆਖੀ ਇਹ ਗੱਲ

Tuesday, Dec 20, 2022 - 11:33 AM (IST)

ਗਾਇਕ ਜੈਜ਼ੀ ਬੀ ਮਾਂ ਦੀ 13ਵੀਂ ਬਰਸੀ ''ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਦਿਆਂ ਆਖੀ ਇਹ ਗੱਲ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਜੈਜ਼ੀ ਬੀ ਕਰੀਬ 3 ਦਹਾਕਿਆਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।  ਹਾਲ ਹੀ 'ਚ ਜੈਜ਼ੀ ਬੀ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਉਨ੍ਹਾਂ ਦੇ ਫੈਨਜ਼ ਨੂੰ ਕਾਫ਼ੀ ਭਾਵੁਕ ਕਰ ਰਹੀ ਹੈ। 

PunjabKesari

ਦਰਅਸਲ, ਬੀਤੇ ਦਿਨੀਂ ਜੈਜ਼ੀ ਬੀ ਦੀ ਮਾਂ ਦੀ 13ਵੀਂ ਬਰਸੀ ਸੀ। ਇਸ ਮੌਕੇ ਜੈਜ਼ੀ ਬੀ ਨੇ ਆਪਣੀ ਮਾਂ ਨਾਲ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਇੱਕ ਇਮੋਸ਼ਨਲ ਕੈਪਸ਼ਨ ਵੀ ਲਿਖੀ। ਜੈਜ਼ੀ ਬੀ ਨੇ ਲਿਖਿਆ, 'ਯਕੀਨ ਨਹੀਂ ਹੁੰਦਾ 13 ਸਾਲ ਹੋ ਗਏ। 😢 ਮਿਸ ਯੂ ਮੌਮ।' ਜੈਜ਼ੀ ਬੀ ਦੀ ਇਹ ਪੋਸਟ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਰਹੀ ਹੈ। ਫੈਨਜ਼ ਇਸ ਪੋਸਟ 'ਤੇ ਖੂਬ ਕੁਮੈਂਟ ਤੇ ਲਾਈਕ ਕਰ ਰਹੇ ਹਨ। 

ਜੈਜ਼ੀ ਬੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ 'ਚ ਆਪਣੀ ਐਲਬਮ 'ਬੋਰਨ ਰੈਡੀ' ਦਾ ਐਲਾਨ ਕੀਤਾ ਸੀ। ਇਸ ਐਲਬਮ ਦਾ ਪਹਿਲਾ ਗੀਤ 'ਰੂਡ ਬੁਆਏ' ਹਾਲ ਹੀ 'ਚ ਰਿਲੀਜ਼ ਹੋਇਆ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜੈਜ਼ੀ ਬੀ ਨੇ ਪੰਜਾਬੀ ਫ਼ਿਲਮ 'ਸਨੋਮੈਨ' ਨਾਲ ਫ਼ਿਲਮ ਇੰਡਸਟਰੀ 'ਚ ਵਾਪਸੀ ਕੀਤੀ ਹੈ। ਇਸ ਫ਼ਿਲਮ ਜੈਜ਼ੀ ਬੀ ਨੀਰੂ ਬਾਜਵਾ ਨਾਲ ਐਕਟਿੰਗ ਕਰਦੇ ਨਜ਼ਰ ਆਏ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News