ਮਾਂ ਨੂੰ ਯਾਦ ਕਰ ਭਾਵੁਕ ਹੋਏ ਜੈਜ਼ੀ ਬੀ, ਕਿਹਾ– ‘ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ’

Tuesday, Dec 19, 2023 - 01:15 PM (IST)

ਮਾਂ ਨੂੰ ਯਾਦ ਕਰ ਭਾਵੁਕ ਹੋਏ ਜੈਜ਼ੀ ਬੀ, ਕਿਹਾ– ‘ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ’

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਜੈਜ਼ੀ ਬੀ ਨੇ ਕੁਝ ਘੰਟੇ ਪਹਿਲਾਂ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਜੈਜ਼ੀ ਬੀ ਦੀ ਉਨ੍ਹਾਂ ਦੀ ਮਾਂ ਨਾਲ ਬਤੀਤ ਕੀਤੇ ਪਲਾਂ ਨੂੰ ਦਰਸਾਉਂਦੀ ਹੈ, ਜਿਸ ਦੀ ਬੈਕਗਰਾਊਂਡ ’ਚ ਜੈਜ਼ੀ ਬੀ ਦਾ ਹੀ ਮਸ਼ਹੂਰ ਗੀਤ ‘ਮਾਂ’ ਸੁਣਾਈ ਦੇ ਰਿਹਾ ਹੈ।

ਦੱਸ ਦੇਈਏ ਕਿ 18 ਦਸੰਬਰ ਨੂੰ ਜੈਜ਼ੀ ਬੀ ਦੀ ਮਾਂ ਦੀ 14ਵੀਂ ਬਰਸੀ ਸੀ। ਇਸ ਵੀਡੀਓ ਨਾਲ ਜੈਜ਼ੀ ਬੀ ਨੇ ਇਕ ਭਾਵੁਕ ਕੈਪਸ਼ਨ ਵੀ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਜੈਜ਼ੀ ਬੀ ਨੇ ਲਿਖਿਆ, ‘‘ਮਿਸ ਯੂ ਮਾਂ। ਯਕੀਨ ਨਹੀਂ ਹੋ ਰਿਹਾ ਕਿ ਸਾਨੂੰ ਛੱਡ ਕੇ ਗਏ ਤੁਹਾਨੂੰ 14 ਸਾਲ ਹੋ ਗਏ ਹਨ। ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।’’

ਵੀਡੀਓ ’ਚ ਜੈਜ਼ੀ ਬੀ ਆਪਣੀ ਗਰਦਨ ਦਾ ਟੈਟੂ ਵੀ ਦਿਖਾਉਂਦੇ ਹਨ, ਜਿਸ ’ਚ ਉਨ੍ਹਾਂ ਨੇ ਮਾਂ ਦੇ ਦਿਹਾਂਤ ਦੀ ਤਾਰੀਖ਼ ਲਿਖਾਈ ਹੈ। ਨਾਲ ਹੀ ਮਾਂ ਦੇ ਹੱਥਾਂ ਦੇ ਵੀ ਟੈਟੂ ਬਣਵਾਏ ਹਨ।

ਜੈਜ਼ੀ ਬੀ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਜੈਜ਼ੀ ਨੇ ਆਪਣਾ ਨਵਾਂ ਗੀਤ ‘ਸਿੱਖੀ ਵਰਸਿਜ਼ ਮੌਤ’ ਰਿਲੀਜ਼ ਕੀਤਾ ਹੈ। ਇਹ ਇਕ ਧਾਰਮਿਕ ਗੀਤ ਹੈ, ਜਿਸ ਨੂੰ ਜੈਜ਼ੀ ਦੇ ਚਾਹੁਣ ਵਾਲਿਆਂ ਵਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News