ਸ਼ੱਕੀ ਹਾਲਤ ’ਚ ਕੰਨੜ ਅਦਾਕਾਰਾ ਦੀ ਮੌਤ, ਡਿਪ੍ਰੈਸ਼ਨ ਦਾ ਸੀ ਸ਼ਿਕਾਰ

Monday, Jan 25, 2021 - 05:58 PM (IST)

ਸ਼ੱਕੀ ਹਾਲਤ ’ਚ ਕੰਨੜ ਅਦਾਕਾਰਾ ਦੀ ਮੌਤ, ਡਿਪ੍ਰੈਸ਼ਨ ਦਾ ਸੀ ਸ਼ਿਕਾਰ

ਮੁੰਬਈ (ਬਿਊਰੋ)– ਸਾਲ 2020 ਫ਼ਿਲਮ ਇੰਡਸਟਰੀ ਲਈ ਬੇਹੱਦ ਬੁਰਾ ਸਾਬਿਤ ਹੋਇਆ ਹੈ। ਬੀਤੇ ਸਾਲ ਇੰਡਸਟਰੀ ਨੇ ਕਈ ਨਾਮੀ ਸਿਤਾਰਿਆਂ ਨੂੰ ਗੁਆ ਦਿੱਤਾ। ਹੁਣ ਸਾਲ 2021 ਨੂੰ ਸ਼ੁਰੂ ਹੋਇਆਂ ਅਜੇ 25 ਦਿਨ ਹੋਏ ਹਨ ਤੇ ਕੰਨੜ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆ ਗਈ ਹੈ। ਕੰਨੜ ਅਦਾਕਾਰਾ ਤੇ ਬਿੱਗ ਬੌਸ ਕੰਨੜ ਦੀ ਮੁਕਾਬਲੇਬਾਜ਼ ਜੈ ਸ਼੍ਰੀ ਰਮੱਈਆ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। 25 ਜਨਵਰੀ ਨੂੰ ਜੈ ਸ਼੍ਰੀ ਦੀ ਲਾਸ਼ ਬੈਂਗਲੁਰੂ ਦੇ ਇਕ ਮੁੜ ਵਸੇਬਾ ਕੇਂਦਰ (Rehabilitation Centre) ’ਚੋਂ ਮਿਲੀ ਹੈ।

ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰਾ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਜੈ ਸ਼੍ਰੀ ਦੇ ਦਿਹਾਂਤ ਨਾਲ ਪੂਰੀ ਕੰਨੜ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਅਦਾਕਾਰਾ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਹਰ ਕੋਈ ਹੈਰਾਨ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਜੈ ਸ਼੍ਰੀ ਨੇ ਸੋਸ਼ਲ ਮੀਡੀਆ ’ਤੇ ਇਕ ਅਜਿਹੀ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਹ ਚਰਚਾ ’ਚ ਆ ਗਈ ਸੀ। ਆਪਣੀ ਪੋਸਟ ’ਚ ਜੈ ਸ਼੍ਰੀ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੈ ਤੇ ਹੁਣ ਕੁਇੱਟ ਕਰਨਾ ਚਾਹੁੰਦੀ ਹੈ।

ਅਦਾਕਾਰਾ ਨੇ ਆਪਣੇ ਟਵੀਟ ’ਚ ਲਿਖਿਆ ਸੀ, ‘ਮੈਂ ਅਲਵਿਦਾ ਕਹਿੰਦੀ ਹਾਂ! ਗੁੱਡ ਬਾਏ ਦੁਨੀਆ ਤੇ ਡਿਪ੍ਰੈਸ਼ਨ।’ ਜੈ ਸ਼੍ਰੀ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਅਦਾਕਾਰਾ ਨੇ ਇਕ ਹੋਰ ਪੋਸਟ ਸਾਂਝੀ ਕਰਦਿਆਂ ਦੱਸ ਦਿੱਤਾ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਤੇ ਸੁਰੱਖਿਅਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News