...ਤਾਂ ਇਸ ਕਰਕੇ ਫੈਲੀ ਅਮਿਤਾਭ ਦੀ ਸੱਸ ਦੇ ਦਿਹਾਂਤ ਦੀ ਖ਼ਬਰ

Thursday, Oct 24, 2024 - 04:38 PM (IST)

...ਤਾਂ ਇਸ ਕਰਕੇ ਫੈਲੀ ਅਮਿਤਾਭ ਦੀ ਸੱਸ ਦੇ ਦਿਹਾਂਤ ਦੀ ਖ਼ਬਰ

ਮੁੰਬਈ (ਬਿਊਰੋ) - ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਯਾਨੀਕਿ ਅਮਿਤਾਭ ਬੱਚਨ ਦੀ ਸੱਸ ਦੀ ਮੌਤ ਦੀ ਝੂਠੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਜਯਾ ਬੱਚਨ ਦੀ ਮਾਂ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ ਪਰ ਹੁਣ ਸਾਹਮਣੇ ਆਇਆ ਹੈ ਕਿ ਇਸ 'ਚ ਕੋਈ ਸੱਚਾਈ ਨਹੀਂ ਹੈ। ਇੰਦਰਾ ਭਾਦੁੜੀ ਪੂਰੀ ਤਰ੍ਹਾਂ ਤੰਦਰੁਸਤ ਹੈ।

ਇੰਝ ਫੈਲੀ ਮੌਤ ਦੀ ਅਫਵਾਹ
ਦੱਸ ਦਈਏ ਕਿ ਜਯਾ ਬੱਚਨ ਦੀ ਮਾਂ ਦੀ ਰੀੜ ਦੀ ਹੱਡੀ 'ਚ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸੇ ਦੌਰਾਨ ਇੰਦਰਾ ਭਾਦੁੜੀ ਦੇ ਦਿਹਾਂਤ ਦੀ ਖ਼ਬਰ ਫੈਲ ਗਈ ਅਤੇ ਲੋਕਾਂ ਨੇ ਜਯਾ ਨੂੰ ਦਿਲਾਸਾ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਸੱਚਾਈ ਸਾਹਮਣੇ ਆਈ ਹੈ, ਲੋਕ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਸਖ਼ਤ ਆਲੋਚਨਾ ਵੀ ਕਰ ਰਹੇ ਹਨ। ਕਿਸੇ ਦੇ ਔਖੇ ਸਮੇਂ 'ਚ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣਾ ਪਰਿਵਾਰ 'ਤੇ ਜਜ਼ਬਾਤੀ ਤਸ਼ੱਦਦ ਕਰਨ ਦੇ ਬਰਾਬਰ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਦਿਹਾਂਤ ਦੀ ਖ਼ਬਰ ਨਿਕਲੀ ਝੂਠੀ
ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਅਮਿਤਾਭ ਬੱਚਨ ਦੀ ਸੱਸ ਅਤੇ ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 94 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਕਈ ਮੀਡੀਆ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਅਜਿਹਾ ਹੋਇਆ ਹੈ ਪਰ ਹੁਣ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਕਿ ਉਹ ਜ਼ਿੰਦਾ ਹੈ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ। ਨਾਲ ਹੀ ਇਸ ਫੇਕ ਨਿਊਜ਼ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਸਿਹਤਮੰਦ ਹੈ ਜਯਾ ਬੱਚਨ ਦੀ ਮਾਂ
ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਹਲਚਲ ਮਚ ਗਈ ਕਿ ਅਜਿਹੀ ਝੂਠੀ ਖ਼ਬਰ ਕਿਵੇਂ ਫੈਲਾਈ ਜਾ ਸਕਦੀ ਹੈ। ਹਾਲ ਹੀ 'ਚ ਇੰਦਰਾ ਦੇ ਕੇਅਰਟੇਕਰ ਨੇ ਇਹ ਦਾਅਵਾ ਕੀਤਾ ਹੈ ਅਤੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਜ਼ਿੰਦਾ ਹਨ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦੀ ਰੀੜ੍ਹ ਦੀ ਹੱਡੀ 'ਚ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 'ਆਜਤਕ' ਨਾਲ ਗੱਲਬਾਤ ਦੌਰਾਨ ਕੇਅਰਟੇਕਰ ਨੇ ਸੋਸ਼ਲ ਮੀਡੀਆ 'ਤੇ ਇੰਦਰਾ ਭਾਦੁੜੀ ਦੇ ਦਿਹਾਂਤ ਦੀਆਂ ਖ਼ਬਰਾਂ ਨੂੰ ਫਰਜ਼ੀ ਕਰਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - 'ਮੈਂ ਕਾਲਾ ਹਿਰਨ ਨਹੀਂ ਮਾਰਿਆ'

ਜਿਵੇਂ ਹੀ ਜਯਾ ਬੱਚਨ ਦੀ ਮਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਤਾਂ ਇੰਡਸਟਰੀ 'ਚ ਸੋਗ ਦਾ ਮਾਹੌਲ ਬਣ ਗਿਆ। ਜਯਾ ਬੱਚਨ ਦੀ ਮਾਂ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਖ਼ਬਰ ਸੁਣਦੇ ਹੀ ਅਭਿਸ਼ੇਕ ਬੱਚਨ ਭੋਪਾਲ ਲਈ ਰਵਾਨਾ ਹੋ ਗਏ ਹਨ ਪਰ ਸੱਚਾਈ ਇਹ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
 


author

sunita

Content Editor

Related News