ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼, ਦੇਖੋ ਵੀਡੀਓ

Thursday, Nov 10, 2022 - 10:45 AM (IST)

ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼, ਦੇਖੋ ਵੀਡੀਓ

ਮੁੰਬਈ- 'ਦਿ ਕਸ਼ਮੀਰ ਫ਼ਾਈਲਜ਼' ਫੇਮ ਅਨੁਪਮ ਖ਼ੇਰ ਨੇ ਬੁੱਧਵਾਰ ਰਾਤ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਉੱਚਾਈ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ। ਇਸ ਸਪੈਸ਼ਲ ਸਕ੍ਰੀਨਿੰਗ 'ਚ ਅਕਸ਼ੈ ਕੁਮਾਰ, ਸਲਮਾਨ ਖ਼ਾਨ, ਕੰਗਨਾ ਰਣੌਤ, ਅਭਿਸ਼ੇਕ ਬੱਚਨ, ਭਾਗਿਆਸ਼੍ਰੀ ਤੋਂ ਲੈ ਕੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਕ੍ਰੀਨਿੰਗ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਜਯਾ ਬੱਚਨ ਵੀ ਪਹੁੰਚੀਆਂ।

PunjabKesari

ਇਸ ਦੌਰਾਨ ਜਦੋਂ ਦੋਵੇਂ ਆਹਮੋ-ਸਾਹਮਣੇ ਆਏ ਤਾਂ ਕੁਝ ਅਜਿਹਾ ਹੋਇਆ ਕਿ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਟਿਕ ਗਈਆਂ। 'ਉੱਚਾਈ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਜਯਾ ਬੱਚਨ ਕੰਗਨਾ ਰਣੌਤ ਨੂੰ ਨਜ਼ਰਅੰਦਾਜ਼ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ- 'ਸਾਥ ਨਿਭਾਨਾ ਸਾਥੀਆ' ਦੀ ‘ਰਾਸ਼ੀ’ ਦੂਜੀ ਵਾਰ ਮਾਂ ਬਣੀ, ਤਸਵੀਰ ਸਾਂਝੀ ਕਰਕੇ ਪੁੱਤਰ ਦੀ ਦਿਖਾਈ ਝਲਕ

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੁਪਮ ਖ਼ੇਰ ਸਾਰੇ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਜਯਾ ਬੱਚਨ ਨੇ ਹਰੇ ਰੰਗ ਦੀ ਸਾੜੀ ’ਚ ਐਂਟਰੀ ਕੀਤੀ।

PunjabKesari

ਉਸ ਦੇ ਪਿੱਛੇ ਕੰਗਨਾ ਰਣੌਤ ਵੀ ਨਜ਼ਰ ਆ ਰਹੀ ਹੈ। ਜਿੱਥੇ ਇਕ ਪਾਸੇ ਪਾਪਰਾਜ਼ੀ ਕੰਗਨਾ ਨੂੰ ਬੁਲਾ ਰਹੇ ਸੀ। ਉੱਥੇ ਹੀ ਜਯਾ ਬੱਚਨ ਅਦਾਕਾਰਾ ਨੂੰ ਨਜ਼ਰਅੰਦਾਜ਼ ਕਰਦੀ ਅਤੇ ਭਾਗਿਆਸ਼੍ਰੀ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ।

PunjabKesari

ਜਯਾ ਬੱਚਨ ਕੰਗਨਾ ਦੇ ਸਾਹਮਣੇ ਖੜ੍ਹੀ ਨਜ਼ਰ ਆਉਂਦੀ ਹੈ।ਉਹ ਭਾਗਿਆਸ਼੍ਰੀ ਨੂੰ ਮਿਲਣ ਤੋਂ ਬਾਅਦ ਅਨੁਪਮ ਖ਼ੇਰ ਨੂੰ ਵੀ ਮਿਲਦੀ ਹੈ ਪਰ ਕੰਗਨਾ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਨ੍ਹਾਂ ਤਸਵੀਰਾਂ ’ਚ ਕੰਗਨਾ ਦੇ ਐਕਸਪ੍ਰੈਸ਼ਨ ਦੇਖ ਕੇ ਤੁਸੀਂ ਕਹੋਗੇ ਕਿ ਮਿਸਿਜ਼ ਬੱਚਨ ਨੇ ਅਦਾਕਾਰਾ ਨੂੰ ਨਜ਼ਰਅੰਦਾਜ਼ ਕੀਤਾ ਸੀ।

ਇਹ ਵੀ ਪੜ੍ਹੋ-  ਕਾਮੇਡੀਅਨ ਵੀਰ ਦਾਸ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼, ਸ਼ੋਅ ਨੂੰ ਰੱਦ ਕਰਨ ਦੀ ਉਠੀ ਮੰਗ

ਜਿੱਥੇ ਜਯਾ ਬੱਚਨ ਅਦਾਕਾਰਾ ਨੂੰ ਨਜ਼ਰਅੰਦਾਜ਼ ਕਰਦੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਦਾ ਪੁੱਤਰ ਅਭਿਸ਼ੇਕ ਬੱਚਨ ਕੰਗਨਾ ਰਣੌਤ ਨੂੰ ਗਲੇ ਲਗਾਉਂਦੇ ਨਜ਼ਰ ਆਏ। 

ਫ਼ਿਲਮ ਉੱਚਾਈ ਦੀ ਗੱਲ ਕਰੀਏ ਤਾਂ ਅਨੁਪਮ ਖ਼ੇਰ ਤੋਂ ਇਲਾਵਾ ਇਸ ’ਚ ਅਮਿਤਾਭ ਬੱਚਨ, ਬੋਮਨ ਇਰਾਨੀ, ਡੈਨੀ ਡੇਨਜੋਂਗਪਾ, ਪਰਿਣੀਤੀ ਚੋਪੜਾ ਅਤੇ ਨੀਨਾ ਗੁਪਤਾ ਵਰਗੇ ਸਿਤਾਰੇ ਹਨ। ਉੱਚਾਈ11 ਨਵੰਬਰ 2022 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋ ਰਹੀ ਹੈ।


author

Shivani Bassan

Content Editor

Related News