ਰਾਜ ਸਭਾ ’ਚ ਪਤੀ ਅਮਿਤਾਭ ਬੱਚਨ ਦਾ ਨਾਂ ਲੈਣ ’ਤੇ ਗੁੱਸੇ ’ਚ ਆਈ ਜਯਾ ਬੱਚਨ

Tuesday, Jul 30, 2024 - 10:21 AM (IST)

ਨਵੀਂ ਦਿੱਲੀ (ਭਾਸ਼ਾ) - ਸੰਸਦ 'ਚ ਕੇਂਦਰੀ ਬਜਟ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਮਸ਼ਹੂਰ ਅਭਿਨੇਤਰੀ ਤੇ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਜਯਾ ਬੱਚਨ ਸੋਮਵਾਰ ਗੁੱਸੇ ’ਚ ਆ ਗਈ। ਹੋਇਆ ਇਹ ਕਿ ਜਦੋਂ ਰਾਜ ਸਭਾ ’ਚ ਬੋਲਣ ਲਈ ਜਯਾ ਬੱਚਨ ਦਾ ਨਾਂ ਲਿਆ ਗਿਆ ਤਾਂ ਉਹ ਅਾਪਣੇ ਨਾਂ ਦੇ ਸੰਬੋਧਨ ਤੋਂ ਖੁਸ਼ ਨਜ਼ਰ ਨਹੀਂ ਆਈ। ਡਿਪਟੀ ਚੇਅਰਮੈਨ ਨੇ ਉਨ੍ਹਾਂ ਨੂੰ ਜਯਾ ਬੱਚਨ ਦੀ ਬਜਾਏ ‘ਜਯਾ ਅਮਿਤਾਭ ਬੱਚਨ’ ਕਿਹਾ ਸੀ, ਜਿਸ ’ਤੇ ਉਨ੍ਹਾਂ ਸਖ਼ਤ ਇਤਰਾਜ਼ ਪ੍ਰਗਟਾਇਆ।

ਇਹ ਖ਼ਬਰ ਵੀ ਪੜ੍ਹੋ - ਅੱਖਾਂ ਦੀ ਸਰਜਰੀ ਲਈ ਅਮਰੀਕਾ ਰਵਾਨਾ ਹੋਏ Shah Rukh Khan, ਫੈਨਜ਼ ਖ਼ਬਰ ਸੁਣ ਹੋਏ ਪਰੇਸ਼ਾਨ

ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨਾਰਾਇਣ ਸਿੰਘ ਨੇ ਬਜਟ ’ਤੇ ਭਾਸ਼ਣ ਦਿੰਦੇ ਹੋਏ ਉਨ੍ਹਾਂ ਨੂੰ ‘ਜਯਾ ਅਮਿਤਾਭ ਬੱਚਨ’ ਕਹਿ ਕੇ ਸੰਬੋਧਨ ਕੀਤਾ ਤਾਂ ਉਨ੍ਹਾਂ ਇਤਰਾਜ਼ ਕੀਤਾ। ਜਯਾ ਬੱਚਨ ਨੇ ਕਿਹਾ ਕਿ ਜੇ ਤੁਸੀਂ ਸਿਰਫ ਜਯਾ ਬੱਚਨ ਹੀ ਕਹਿ ਦਿੰਦੇ ਤਾਂ ਵੀ ਨਾਂ ਪੂਰਾ ਹੋ ਜਾਣਾ ਸੀ। ਇਸ ’ਤੇ ਡਿਪਟੀ ਚੇਅਰਮੈਨ ਨੇ ਕਿਹਾ ਕਿ ਸੀਟ ਦੇ ਅੱਗੇ ਪੂਰਾ ਨਾਂ ਲਿਖਿਆ ਹੋਇਆ ਆਉਂਦਾ ਹੈ, ਇਸ ਲਈ ਉਨ੍ਹਾਂ ਇਸ ਦਾ ਜ਼ਿਕਰ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


sunita

Content Editor

Related News