ਦੀਵਾਲੀ ਮੌਕੇ ਪਾਪਾਰਾਜ਼ੀ ’ਤੇ ਭੜਕੀ ਜਯਾ ਬੱਚਨ, ਵੀਡੀਓ ਹੋ ਰਹੀ ਵਾਇਰਲ

Tuesday, Oct 25, 2022 - 01:13 PM (IST)

ਦੀਵਾਲੀ ਮੌਕੇ ਪਾਪਾਰਾਜ਼ੀ ’ਤੇ ਭੜਕੀ ਜਯਾ ਬੱਚਨ, ਵੀਡੀਓ ਹੋ ਰਹੀ ਵਾਇਰਲ

ਮੁੰਬਈ (ਬਿਊਰੋ)– ਦੇਸ਼ ਭਰ ’ਚ ਧੂਮਧਾਮ ਨਾਲ ਦੀਵਾਲੀ ਦਾ ਜਸ਼ਨ ਮਨਾਇਆ ਗਿਆ। ਬਾਲੀਵੁੱਡ ਸਿਤਾਰੇ ਵੀ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਦੀਵਾਲੀ ਦੇ ਜਸ਼ਨ ’ਚ ਡੁੱਬੇ ਦਿਖੇ। ਹਰ ਪਾਸੇ ਸਿਰਫ ਖ਼ੁਸ਼ੀਆਂ ਦਾ ਮਾਹੌਲ ਰਿਹਾ ਪਰ ਦੀਵਾਲੀ ਦੇ ਖ਼ਾਸ ਦਿਨ ਜਯਾ ਬੱਚਨ ਕਾਫੀ ਗੁੱਸੇ ’ਚ ਦਿਖੀ।

ਪਾਪਾਰਾਜ਼ੀ ’ਤੇ ਭੜਕਦਿਆਂ ਦੀ ਜਯਾ ਬੱਚਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਯਾ ਬੱਚਨ ਨੂੰ ਉਂਝ ਵੀ ਪਾਪਾਰਾਜ਼ੀ ’ਤੇ ਗੁੱਸਾ ਹੁੰਦੇ ਦੇਖਿਆ ਜਾਂਦਾ ਹੈ। ਤਸਵੀਰ ਖਿੱਚਣ ’ਤੇ ਜਯਾ ਕਈ ਵਾਰ ਪਾਪਾਰਾਜ਼ੀ ’ਤੇ ਭੜਕ ਚੁੱਕੀ ਹੈ ਪਰ ਦੀਵਾਲੀ ਦੇ ਖ਼ਾਸ ਤੇ ਖ਼ੁਸ਼ੀਆਂ ਵਾਲੇ ਦਿਨ ਜਯਾ ਬੱਚਨ ਪਾਪਾਰਾਜ਼ੀ ਤੋਂ ਨਾਰਾਜ਼ ਦਿਖੀ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਅਸਲ ’ਚ ਬੱਚਨ ਪਰਿਵਾਰ ਦੇ ਦੀਵਾਲੀ ਜਸ਼ਨ ਨੂੰ ਆਪਣੇ ਕੈਮਰਿਆਂ ’ਚ ਕੈਦ ਕਰਨ ਲਈ ਪਾਪਾਰਾਜ਼ੀ ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਘਰ ਪ੍ਰਤੀਕਸ਼ਾ ਦੇ ਬਾਹਰ ਇਕੱਠੇ ਹੋ ਗਏ ਪਰ ਜਯਾ ਬੱਚਨ ਨੂੰ ਪਾਪਾਰਾਜ਼ੀ ਦਾ ਉਨ੍ਹਾਂ ਦੇ ਘਰ ਦੇ ਬਾਹਰ ਇਕੱਠਾ ਹੋਣਾ ਚੰਗਾ ਨਹੀਂ ਲੱਗਾ। ਫਿਰ ਕੀ ਸੀ, ਜਯਾ ਬੱਚਨ ਖ਼ੁਦ ਘਰੋਂ ਬਾਹਰ ਆਈ ਤੇ ਪਾਪਾਰਾਜ਼ੀ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਰੱਜ ਕੇ ਝਾੜ ਪਾਈ।

ਕੈਮਰਾ ਪਰਸਨ ’ਤੇ ਭੜਕਦਿਆਂ ਜਯਾ ਬੱਚਨ ਦੀ ਵੀਡੀਓ ਇਕ ਵਾਰ ਮੁੜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਹਾਲਾਂਕਿ ਪ੍ਰਸ਼ੰਸਕਾਂ ਨੂੰ ਜਯਾ ਬੱਚਨ ਦਾ ਇੰਝ ਪਾਪਾਰਾਜ਼ੀ ’ਤੇ ਗੁੱਸਾ ਕਰਨਾ ਪਸੰਦ ਨਹੀਂ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਯਾ ਨੂੰ ਪਾਪਾਰਾਜ਼ੀ ਨਾਲ ਇਸ ਤਰ੍ਹਾਂ ਵਰਤਾਅ ਨਹੀਂ ਕਰਨਾ ਚਾਹੀਦਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News