ਇਸ ਦਿਨ ਰਿਲੀਜ਼ ਹੋਵੇਗਾ ਸ਼ਾਹਰੁਖ ਖ਼ਾਨ ਦੀ ‘ਜਵਾਨ’ ਦਾ ਟਰੇਲਰ, ਐਲਾਨ ਦੀ ਵੀਡੀਓ ਆਈ ਸਾਹਮਣੇ

Sunday, Jul 09, 2023 - 05:16 PM (IST)

ਇਸ ਦਿਨ ਰਿਲੀਜ਼ ਹੋਵੇਗਾ ਸ਼ਾਹਰੁਖ ਖ਼ਾਨ ਦੀ ‘ਜਵਾਨ’ ਦਾ ਟਰੇਲਰ, ਐਲਾਨ ਦੀ ਵੀਡੀਓ ਆਈ ਸਾਹਮਣੇ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਤੋਂ ਬਾਅਦ ‘ਜਵਾਨ’ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਰਿਲੀਜ਼ ਡੇਟ 2 ਜੂਨ ਤੋਂ ਬਾਅਦ 7 ਸਤੰਬਰ ਕਰ ਦਿੱਤੀ ਗਈ ਹੈ। ਇਸ ਕਾਰਨ ਪ੍ਰਸ਼ੰਸਕਾਂ ’ਚ ਨਿਰਾਸ਼ਾ ਛਾਅ ਗਈ ਪਰ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ ਮੇਕਰਸ ਨੇ ਇਕ ਅਨਾਊਂਸਮੈਂਟ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ‘ਜਵਾਨ’ ਦਾ ਟਰੇਲਰ ਕਦੋਂ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਵੀ ਵੱਧ ਗਿਆ ਹੈ ਤੇ ਉਹ ਆਪਣੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨਾਲ ਵਿਵਾਦ ’ਤੇ ਬੋਲੇ ਦਿਲਜੀਤ ਦੋਸਾਂਝ, ਆਖ ਦਿੱਤੀ ਵੱਡੀ ਗੱਲ

ਕਿੰਗ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿੱਲੀਜ਼ ਐਂਟਰਟੇਨਮੈਂਟ ਨੇ ਇਕ ਮੋਸ਼ਨ ਟੀਜ਼ਰ ਜਾਰੀ ਕੀਤਾ ਹੈ, ਜਿਸ ’ਚ ਉਹ ਪ੍ਰਸ਼ੰਸਕਾਂ ਨੂੰ ਟੀਜ਼ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਵੀਡੀਓ ’ਚ ਇਕ ਇੰਟਰਕਾਮ ਦਿਖਾਇਆ ਗਿਆ ਸੀ, ਜਿਸ ’ਤੇ ‘ਜਵਾਨ’ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਬੈਕਗਰਾਊਂਡ ਮਿਊਜ਼ਿਕ ਦੇ ਨਾਲ ਹੈਸ਼ਟੈਗ #JawanTrailer ਦੇ ਨਾਲ ‘Anouncement Comes Soon’ ਲਿਖਿਆ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਦੀ ‘ਜਵਾਨ’ ਐਟਲੀ ਵਲੋਂ ਨਿਰਦੇਸ਼ਿਤ ਫ਼ਿਲਮਾਂ ’ਚੋਂ ਇਕ ਹੈ, ਜਦਕਿ ਇਸ ’ਚ ਨਯਨਤਾਰਾ, ਸਾਨਿਆ ਮਲਹੋਤਰਾ, ਪ੍ਰਿਆਮਣੀ, ਸੁਨੀਲ ਗਰੋਵਰ ਤੇ ਯੋਗੀ ਬਾਬੂ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਇਹ ਫ਼ਿਲਮ 7 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News