ਜਾਵੇਦ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ, ਯੂਕ੍ਰੇਨ ਤੋਂ ਭਾਰਤੀ ਬੱਚਿਆਂ ਦੀ ਸੁਰੱਖਿਅਤ ਵਾਪਸੀ ''ਤੇ ਆਖੀ ਇਹ ਗੱਲ

03/06/2022 2:09:04 PM

ਮੁੰਬਈ- ਮਸ਼ਹੂਰ ਗੀਤਕਾਰ ਜਾਵੇਦ ਅਖਤਰ ਹਮੇਸ਼ਾ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਹ ਦੇਸ਼ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਣ ਤੋਂ ਪਿੱਛੇ ਨਹੀਂ ਰਹਿੰਦੇ। ਇਨ੍ਹੀਂ ਦਿਨੀਂ ਰੂਸ ਅਤੇ ਯੂਕ੍ਰੇਨ ਦੇ ਮਹਾਯੁੱਧ ਦੇ ਵਿਚਾਲੇ ਉਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਕਾਫੀ ਗਿਣਤੀ ਤੱਕ ਵਿਦਿਆਰਥੀਆਂ ਆਪਣੇ ਦੇਸ਼ ਸੁਰੱਖਿਅਤ ਵਾਪਸ ਵੀ ਆ ਚੁੱਕੇ ਹਨ। ਅਜਿਹੇ 'ਚ ਜਾਵੇਦ ਅਖਤਰ ਨੇ ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਮੋਦੀ ਸਰਕਾਰ ਦੇ ਅਭਿਆਨ ਆਪ੍ਰੇਸ਼ਨ ਗੰਗਾ ਦੀ ਸ਼ਲਾਘਾ ਕੀਤੀ ਹੈ। 

PunjabKesari
ਜਾਵੇਦ ਅਖਤਰ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਹ ਸਰਕਾਰ ਸਾਡੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਇਸ 'ਤੇ ਕੋਈ ਸ਼ੱਕ ਨਹੀਂ ਹੈ। ਸਾਡੇ ਬੱਚਿਆਂ ਦੀ ਸੁਰੱਖਿਆ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹੋਣਗੇ। ਮੈਂ ਇਹ ਵੀ ਗੱਲ ਸੁਣੀ ਹੈ ਕਿ ਬੱਚਿਆਂ ਨੂੰ ਕੱਢਣ ਲਈ ਸੁਰੱਖਿਅਤ ਕੋਰੀਡੋਰ ਬਣਾਇਆ ਗਿਆ ਹੈ। ਇਹ ਬਹੁਤ ਚੰਗੀ ਗੱਲ ਹੈ। ਰੂਸ ਅਤੇ ਯੂਕ੍ਰੇਨ ਦੀ ਜੰਗ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅੰਤ 'ਚ ਕੋਈ ਵੀ ਯੁੱਧ ਨਹੀਂ ਜਿੱਤਦਾ। ਹਰ ਕੋਈ ਆਪਣਿਆਂ ਨੂੰ ਖੋਹ ਦਿੰਦਾ ਹੈ ਜੋ ਨਹੀਂ ਹੋਣਾ ਚਾਹੀਦਾ। 
ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਲਗਾਤਾਰ ਯੂਕ੍ਰੇਨ ਤੇ ਰੂਸ ਦੇ ਵਿਚਾਲੇ ਯੁੱਧ ਛਿੜਿਆ ਹੈ। ਇਸ 'ਚ ਕਈ ਲੋਕ ਆਪਣੀ ਜਾਨ ਵੀ ਗਵਾ ਚੁੱਕੇ ਹਨ। ਯੂਕ੍ਰੇਨ 'ਚ ਕਰੀਬ 18000 ਵਿਦਿਆਰਥੀ ਪੜ੍ਹਣ ਗਏ ਸਨ ਜੋ ਯੂਕ੍ਰੇਨ ਅਤੇ ਰੂਸ ਦੀ ਲੜਾਈ ਦੇ ਵਿਚਾਲੇ ਫਸ ਗਏ ਅਤੇ ਹੁਣ ਉਨ੍ਹਾਂ ਨੂੰ ਆਪ੍ਰੇਸ਼ਨ ਗੰਗਾ ਦੇ ਤਹਿਤ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ।


Aarti dhillon

Content Editor

Related News