ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, ''ਲਗਾਨ'' ਤੇ ''ਚੱਕ ਦੇ ਇੰਡੀਆ'' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ

Tuesday, Feb 14, 2023 - 09:39 PM (IST)

ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, ''ਲਗਾਨ'' ਤੇ ''ਚੱਕ ਦੇ ਇੰਡੀਆ'' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ

ਬਾਲੀਵੁੱਡ ਡੈਸਕ: ਸੀਨੀਅਰ ਬਾਲੀਵੁੱਡ ਅਦਾਕਾਰ ਜਾਵੇਦ ਖ਼ਾਨ ਅਮਰੋਹੀ ਦਾ ਅੱਜ 70 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਫੇਫੜਿਆਂ ਦੀ ਸਮੱਸਿਆ ਤੋਂ ਜੂਝ ਰਹੇ ਸਨ। 14 ਫ਼ਰਵਰੀ ਨੂੰ ਉਨ੍ਹਾਂ ਸੂਰਿਆ ਨਰਸਿੰਗ ਹੋਮ ਵਿਚ ਅਖੀਰਲੇ ਸਾਹ ਲਏ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਦੋਵੇਂ ਫੇਫੜੇ ਫੇਲ੍ਹ ਹੋ ਚੁੱਕੇ ਸਨ। 

PunjabKesari

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਰਾਜਪਾਲ 'ਤੇ ਫਿਰ ਵਿੰਨ੍ਹਿਆ ਨਿਸ਼ਾਨਾ, ਆਪਣੇ ਅਧਿਕਾਰ ਖੇਤਰ 'ਚ ਰਹਿਣ ਦੀ ਦਿੱਤੀ ਸਲਾਹ

PunjabKesari

ਜ਼ਿਕਰਯੋਗ ਹੈ ਕਿ ਜਾਵੇਦ ਖ਼ਾਨ ਅਮਰੋਹੀ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਨਾਲ ਲੋਕਾਂ ਵਿਚ ਆਪਣੀ ਪਛਾਣ ਸਥਾਪਤ ਕਰ ਚੁੱਕੇ ਹਨ। ਉਨ੍ਹਾਂ ਨੇ 'ਲਗਾਨ', 'ਚੱਕ ਦੇ ਇੰਡੀਆ', 'ਅੰਦਾਜ਼ ਅਪਨਾ-ਅਪਨਾ', 'ਵੰਸ ਅਪਾੱਨ ਅ ਟਾਈਮ' ਜਿਹੀਆਂ ਫ਼ਿਲਮਾਂ ਵਿਚ ਸ਼ਾਨਦਾਰ ਰੋਲ ਨਿਭਾਇਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਫੇਫੜਿਆਂ ਦੀ ਸਮੱਸਿਆ ਤੋਂ ਪੀੜਤ ਸਨ।

PunjabKesari

ਉਨ੍ਹਾਂ ਨੂੰ ਅਖੀਰਲੀ ਵਾਰ ਸਾਲ 2020 ਵਿਚ ਵੱਡੇ ਪਰਦੇ 'ਤੇ ਵੇਖਿਆ ਗਿਆ ਸੀ। ਉਸ ਵੇਲੇ ਉਨ੍ਹਾਂ ਨੇ 'ਸੜਕ 2' ਨਾਂ ਦੀ ਫ਼ਿਲਮ ਵਿਚ ਪਾਕਿਆ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਵਿਚ ਉਨ੍ਹਾਂ ਨੇ ਆਲੀਆ ਭੱਟ, ਸੰਜੇ ਦੱਤ ਤੇ ਅਦਿਤਿਆ ਰਾਏ ਕਪੂਰ ਜਿਹੇ ਅਦਾਕਾਰਾਂ ਨਾਲ ਕੰਮ ਕੀਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ

PunjabKesari

ਫ਼ਿਲਮਾਂ ਦੇ ਨਾਲ-ਨਾਲ ਉਹ ਕਈ ਟੀ.ਵੀ. ਸ਼ੋਜ਼ ਵਿਚ ਵੀ ਨਜ਼ਰ ਆ ਚੁੱਕੇ ਹਨ। ਨਾਲ ਹੀ ਉਹ ਇਪਟਾ (ਇੰਡੀਅਨ ਪੀਪਲਜ਼ ਥੀਏਟਰਜ਼ ਐਸੋਸੀਏਸ਼ਨ) ਦੇ ਵੀ ਐਕਟਿਵ ਮੈਂਬਰ ਸਨ। ਦੱਸ ਦੇਈਏ ਕਿ ਜਾਵੇਦ ਨੂੰ ਲੰਬੇ ਸਮੇਂ ਤੋਂ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ। ਇਸ ਤੋਂ ਇਲਾਵਾ ਉਹ ਪਿਛਲੇ ਤਕਰੀਬਨ ਇਕ ਸਾਲ ਤੋਂ ਮੰਜੇ 'ਤੇ ਸਨ। ਉਹ ਸਾਂਤਾਕਰੂਜ਼ ਦੇ ਸੂਰਿਆ ਨਰਸਿੰਗ ਹੋਮ ਵਿਚ ਦਾਖ਼ਲ ਸਨ, ਜਿੱਥੇ ਅੱਜ ਉਨ੍ਹਾਂ ਨੇ ਅਖ਼ੀਰਲੇ ਸਾਹ ਲਏ। 

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News