ਜਾਵੇਦ ਅਖਤਰ ਨੇ ਕਿਹਾ : ਨਾਸਤਿਕ ਹੋ ਕੇ ਵੀ ਮੁਸਲਮਾਨ ਹੋਣਾ ਮਜਬੂਰੀ
Tuesday, Mar 19, 2024 - 12:52 PM (IST)
ਨਵੀਂ ਦਿੱਲੀ - ਚੋਟੀ ਦੇ ਸਕ੍ਰਿਪਟ ਲੇਖਕ ਜਾਵੇਦ ਅਖਤਰ ਸਾਰੇ ਤਿਉਹਾਰ ਮਨਾਉਂਦੇ ਹਨ ਪਰ ਕਿਸੇ ਧਰਮ ਨੂੰ ਨਹੀਂ ਮੰਨਦੇ। ਉਹ ਆਪਣੇ ਆਪ ਨੂੰ ਨਾਸਤਿਕ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਅਜਿਹੇ ਲੋਕਾਂ ਵਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਂਦਾ ਹੈ ਜੋ ਹਿੰਦੂ ਅਤੇ ਮੁਸਲਿਮ ਦੋਵਾਂ ਮਾਨਤਾਵਾਂ ਦਾ ਪਾਲਣ ਕਰਦੇ ਹਨ। ਇੰਨਾ ਹੀ ਨਹੀਂ, ਮੁਸਲਿਮ ਕੱਟੜਪੰਥੀਆਂ ਨੇ ਉਨ੍ਹਾਂ ਦਾ ਨਾਂ ਅਮਰ ਰੱਖਿਆ ਹੈ ਜਦੋਂਕਿ ਹਿੰਦੂ ਉਨ੍ਹਾਂ ਨੂੰ ਜੇਹਾਦੀ ਕਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ
ਜਾਵੇਦ ਅਖਤਰ ਨੇ ਦੱਸਿਆ ਕਿ ਉਹ ਚਾਹੁੰਦਿਆਂ ਹੋਇਆਂ ਵੀ ਕਿਉਂ ਨਹੀਂ ਆਪਣਾ ਧਰਮ ਬਦਲ ਸਕਦੇ। ਜਾਵੇਦ ਅਖਤਰ ਨੇ ਕਿਹਾ ਕਿ ਮੈਂ ਨਾਸਤਿਕ ਮੁਸਲਮਾਨ ਹਾਂ। ਧਰਮ ਨੂੰ ਨਹੀਂ ਮੰਨਦਾ, ਧਰਮਾਂ ਨੂੰ ਵੀ ਨਹੀਂ ਮੰਨਦਾ।
ਮੈਂ ਇੱਕ ਮੁਸਲਮਾਨ ਪਰਿਵਾਰ ’ਚ ਪੈਦਾ ਹੋਇਆ। ਮੇਰੇ ਕੋਲ ਮੁਸਲਮਾਨ ਬਣਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ ਕਿਉਂਕਿ ਇਸ ਲਈ ਮੈਨੂੰ ਆਪਣਾ ਧਰਮ ਬਦਲਣਾ ਹੋਵੇਗਾ। ਜਦੋਂ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ ਤਾਂ ਕਿਸੇ ਹੋਰ ਧਰਮ ’ਚ ਕਿਉਂ ਜਾਵਾਂ? ਮੈਂ ਬੇਸ਼ਕ ਮੁਸਲਿਮ ਧਾਰਮਿਕ ਮਾਨਤਾਵਾਂ ਦਾ ਪਾਲਣ ਨਾ ਕਰਾਂ ਪਰ ਮੁਸਲਮਾਨ ਹੋਣਾ ਮੇਰੇ ਨਾਲ ਜੁੜਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।