ਜਾਵੇਦ ਅਖਤਰ ਨੇ ਕਿਹਾ ‘ਮੁਸਲਮਾਨਾਂ ਵਰਗੇ ਨਾ ਬਣੋ’, ਭੜਕੇ ਗਾਇਕ ਲੱਕੀ ਅਲੀ
Thursday, Oct 23, 2025 - 02:37 PM (IST)

ਨਵੀਂ ਦਿੱਲੀ (ਅਨਸ)- ਗਾਇਕ ਲੱਕੀ ਅਲੀ ਨੇ ਮਸ਼ਹੂਰ ਗੀਤਕਾਰ ਅਤੇ ਸਕ੍ਰਿਪਟ ਲੇਖਕ ਜਾਵੇਦ ਅਖਤਰ ’ਤੇ ਸੋਸ਼ਲ ਮੀਡੀਆ ਰਾਹੀਂ ਤਿੱਖਾ ਹਮਲਾ ਕੀਤਾ ਹੈ। ਇਹ ਵਿਵਾਦ ਓਦੋਂ ਸ਼ੁਰੂ ਹੋਇਆ ਜਦੋਂ ਜਾਵੇਦ ਅਖਤਰ ਦੀ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਉਹ ਹਿੰਦੂਆਂ ਨੂੰ ਕਹਿ ਰਹੇ ਹਨ ਕਿ ‘ਮੁਸਲਮਾਨਾਂ ਵਰਗੇ ਨਾ ਬਣੋ’। ਇਸ ਵੀਡੀਓ ਦੀ ਤਰੀਕ ਜਾਂ ਇਹ ਕਿਹੜੇ ਸਮਾਗਮ ਦੀ ਹੈ, ਇਸਦਾ ਅਜੇ ਪਤਾ ਨਹੀਂ ਲੱਗਿਆ ਹੈ।
ਇਸ ਵੀਡੀਓ ਵਿਚ ਜਾਵੇਦ ਅਖਤਰ ਅੱਜ ਦੇ ਸਮੇਂ ਵਿਚ ਭਾਰਤ ਦੇ ਅੰਦਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦੇ ਉੱਪਰ ਗੱਲ ਕਰ ਰਹੇ ਸਨ। ਲੱਕੀ ਅਲੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੀ ਇਕ ਐਕਸ ਪੋਸਟ ’ਤੇ ਕੁਮੈਂਟ ਕੀਤਾ ਅਤੇ ਲਿਖਿਆ ਕਿ ਜਾਵੇਦ ਅਖਤਰ ਵਰਗੇ ਨਾ ਬਣੋ, ਉਹ ਓਰਿਜਨਲ ਨਹੀਂ, ਬਹੁਤ ਖਰਾਬ ਇਨਸਾਨ ਹਨ...। ਕਲਿੱਪ ਅਤੇ ਘਟਨਾ ਦੀ ਪ੍ਰਮਾਣਿਕਤਾ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।