ਜਾਵੇਦ ਅਖ਼ਤਰ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਭੇਜਿਆ ''ਕਾਰਨ ਦੱਸੋ'' ਨੋਟਿਸ

Tuesday, Sep 28, 2021 - 11:49 AM (IST)

ਮੁੰਬਈ (ਬਿਊਰੋ) : ਮਸ਼ਹੂਰ ਬਾਲੀਵੁੱਡ ਗੀਤਕਾਰ ਜਾਵੇਦ ਅਖ਼ਤਰ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਤਾਲਿਬਾਨ ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ) ਇਕੋ ਜਿਹੇ ਹਨ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ। ਹੁਣ ਮਹਾਰਾਸ਼ਟਰ ਦੀ ਇੱਕ ਠਾਣੇ ਅਦਾਲਤ ਨੇ ਜਾਵੇਦ ਅਖ਼ਤਰ ਨੂੰ ਸੋਮਵਾਰ ਨੂੰ ਉਨ੍ਹਾਂ ਖ਼ਿਲਾਫ਼ ਦਾਇਰ ਮਾਣਹਾਨੀ ਦੇ ਮੁਕੱਦਮੇ 'ਤੇ 'ਕਾਰਨ ਦੱਸੋ' ਦਾ ਨੋਟਿਸ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਸੱਜਣ ਅਦੀਬ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

12 ਨਵੰਬਰ ਤੱਕ ਮੰਗਿਆ ਜਵਾਬ 
ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਅਤੇ ਸੰਯੁਕਤ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ 'ਚ ਆਰ. ਐੱਸ. ਐੱਸ. ਵਰਕਰ ਵਿਵੇਕ ਚੰਪਨੇਰਕਰ ਨੇ ਅਖ਼ਤਰ ਤੋਂ ਮੁਆਵਜ਼ੇ ਵਜੋਂ 100 ਕਰੋੜ ਰੁਪਏ ਦੀ ਮੰਗ ਕਰਨ ਵਾਲਾ ਮੁਕੱਦਮਾ ਦਾਇਰ ਕੀਤਾ ਹੈ। ਅਦਾਲਤ ਨੇ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ, ਜਿਸ ਦਾ ਜਵਾਬ 12 ਨਵੰਬਰ ਤੱਕ ਮੰਗਿਆ ਗਿਆ ਹੈ। 76 ਸਾਲਾ ਕਵੀ, ਗੀਤਕਾਰ, ਪਟਕਥਾ ਲੇਖਕ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਆਰ. ਐੱਸ. ਐੱਸ. ਦਾ ਨਾਂ ਲਏ ਬਗੈਰ ਕਿਹਾ ਸੀ, ''ਤਾਲਿਬਾਨ ਇੱਕ ਇਸਲਾਮਿਕ ਦੇਸ਼ ਚਾਹੁੰਦਾ ਹੈ। ਇਹ ਲੋਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।"

ਇਹ ਖ਼ਬਰ ਵੀ ਪੜ੍ਹੋ - ਨੋਰਾ ਫਤੇਹੀ ਨੇ ਹੌਟ ਲੁੱਕ 'ਚ ਦਿੱਤੇ ਬੋਲਡ ਪੋਜ਼, ਤਸਵੀਰਾਂ ਵਾਇਰਲ

ਵਕੀਲ ਨੇ ਜਾਵੇਦ ਅਖ਼ਤਰ ਨੂੰ ਭੇਜਿਆ ਕਾਨੂੰਨੀ ਨੋਟਿਸ
ਸ਼ਹਿਰ ਦੇ ਇੱਕ ਵਕੀਲ ਨੇ ਅਖ਼ਤਰ ਨੂੰ ਆਰ. ਐੱਸ. ਐੱਸ. ਦੇ ਵਿਰੁੱਧ ਕਥਿਤ "ਗਲਤ ਅਤੇ ਅਪਮਾਨਜਨਕ" ਟਿੱਪਣੀਆਂ ਲਈ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ ਉਸ ਨੂੰ ਇਸ ਦੇ ਲਈ ਮੁਆਫੀ ਮੰਗਣ ਲਈ ਕਿਹਾ ਸੀ।
ਵਕੀਲ ਸੰਤੋਸ਼ ਦੂਬੇ ਨੇ ਇਹ ਵੀ ਕਿਹਾ ਕਿ ਜੇ ਗੀਤਕਾਰ 'ਬਿਨਾਂ ਸ਼ਰਤ ਲਿਖਤੀ ਮੁਆਫ਼ੀ' ਨਹੀਂ ਮੰਗਦਾ ਅਤੇ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਆਪਣੇ ਸਾਰੇ ਬਿਆਨ ਵਾਪਸ ਨਹੀਂ ਲੈਂਦਾ, ਤਾਂ ਉਹ ਅਖ਼ਤਰ ਤੋਂ 100 ਕਰੋੜ ਰੁਪਏ ਦਾ ਮੁਆਵਜ਼ਾ ਵੀ ਮੰਗੇਗਾ। ਇੱਕ ਅਪਰਾਧਿਕ ਕੇਸ ਵੀ ਦਾਇਰ ਕਰੇਗਾ। ਵਕੀਲ ਨੇ ਨੋਟਿਸ 'ਚ ਦਾਅਵਾ ਕੀਤਾ ਸੀ ਕਿ ਅਜਿਹੇ ਬਿਆਨ ਦੇ ਕੇ ਜਾਵੇਦ ਅਖ਼ਤਰ ਨੇ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਣਹਾਨੀ) ਅਤੇ 500 (ਮਾਣਹਾਨੀ ਦੀ ਸਜ਼ਾ) ਦੇ ਤਹਿਤ ਅਪਰਾਧ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਬਾਥਰੂਮ 'ਚ ਅਜਿਹੀ ਤਸਵੀਰ ਕਲਿੱਕ ਕਰਨ 'ਤੇ ਟ੍ਰੋਲ ਹੋਏ ਤੁਸ਼ਾਰ ਕਪੂਰ, ਲੋਕਾਂ ਨੇ ਲਿਖੀਆਂ ਇਹ ਗੱਲਾਂ


sunita

Content Editor

Related News