ਸੋਨੀ ਸਬ ਦੇ ‘ਵਾਗਲੇ ਕੀ ਦੁਨੀਆ’ ਲਈ ਜਾਵੇਦ ਅਖਤਰ ਨੇ ਲਿਖੀਆਂ ਖ਼ਾਸ ਲਾਈਨਾਂ, ਸਾਲ ਪੂਰਾ ਹੋਣ ਦਾ ਮਨਾਇਆ ਜਸ਼ਨ
Saturday, Feb 12, 2022 - 01:55 PM (IST)
ਮੁੰਬਈ (ਬਿਊਰੋ)– ਸੋਨੀ ਸਬ ਦੀ ‘ਵਾਗਲੇ ਕੀ ਦੁਨੀਆ : ਨਈਂ ਪੀੜ੍ਹੀ ਨਏ ਕਿੱਸੇ’ ਨੇ ਜ਼ਬਰਦਸਤ ਸਫਲਤਾ ਹਾਸਲ ਕੀਤੀ ਹੈ । ਆਰ. ਕੇ. ਲਕਸ਼ਮਣ ਵੱਲੋਂ ਬਣਿਆ 80 ਦੇ ਦਹਾਕੇ ਦਾ ਲੋਕਾਂ ਨੂੰ ਲੋਕਪ੍ਰਿਯ ਸਿਟਕਾਮ ਨੂੰ ਆਧੁਨਿਕ ਪੇਸ਼ਕਾਰੀ ਦੇ ਰੂਪ ਵਿਚ ਲਾਂਚ ਕੀਤਾ ਗਿਆ ਸੀ। ਇਹ ਸ਼ੋਅ ਸਾਲ ਭਰ ਦਰਸ਼ਕਾਂ ਨੂੰ ਲੁਭਾਉਣ ਅਤੇ ਮਨੋਰੰਜਨ ਕਰਨ ਵਿਚ ਕਾਮਯਾਬ ਰਿਹਾ ਹੈ । ਇਹ ਸ਼ੋਅ ਆਦਰਸ਼ ਭਾਰਤੀ ਪਰਿਵਾਰਾਂ ਦੀਆਂ ਭਾਵਨਾਵਾਂ ਅਤੇ ਮੁੱਲਾਂ ਨੂੰ ਦਰਸ਼ਾਉਂਦਾ ਹੈ। ਅੰਜਨ ਸ਼੍ਰੀਵਾਸਤਵ , ਭਾਰਤੀ ਆਚਰੇਕਰ, ਸੁਮੀਤ ਰਾਘਵਨ ਅਤੇ ਪਰਿਵਾ ਪ੍ਰਣਤੀ ਵਰਗੇ ਕਲਾਕਾਰਾਂ ਨਾਲ ਸੱਜਿਆ, ‘ਵਾਗਲੇ ਕੀ ਦੁਨੀਆ’ ਨੇ ਕਈ ਦਿਲ ਜਿੱਤੇ ਹਨ, ਆਮ ਆਦਮੀ ਦੀਆਂ ਮੁਸ਼ਕਲਾਂ, ਸਮਾਜਿਕ ਮੁੱਦੇ, ਪਰਿਵਾਰਕ ਮੁੱਲਾਂ ਅਤੇ ਇੱਛਾਵਾਂ ਨੂੰ ਦਰਸ਼ਾਉਂਦੇ ਹੋਏ ਇਸ ਸ਼ੋਅ ਨੇ ਭਾਰਤੀ ਟੈਲੀਵਿਜ਼ਨ ’ਤੇ ਹਲਚਲ ਮਚਾਈ ਹੈ। ਆਪਣੀ ਇਸ ਸੋਚ ਦੀ ਵਜ੍ਹਾ ਨਾਲ ਇਹ ਸ਼ੋ ਅ ਭਾਰਤ ਦੇ ਦਰਸ਼ਕਾਂ ਦੇ ਦਿਲਾਂ ਦੇ ਤਾਰ ਛੇੜਣ ਵਿਚ ਸਫਲ ਰਿਹਾ ਹੈ।
ਇਸ ਮਹੱਤਵਪੂਰਣ ਮੌਕੇ ਦਾ ਜਸ਼ਨ ਮਨਾਉਂਦੇ ਹੋਏ, ਸੋਨੀ ਸਬ ਨੇ ਮੰਨੇ-ਪ੍ਰਮੰਨੇ ਕਵੀ-ਗੀਤਕਾਰ-ਸਕ੍ਰਿਪਟ ਰਾਈਟਰ ਜਾਵੇਦ ਅਖ਼ਤਰ ਨੂੰ ਆਪਣੇ ਨਾਲ ਜੋੜਿਆ ਹੈ । ਉਹ ਉਸ ਖੁਸ਼ਹਾਲ ‘ਪਰਿਵਾਰ’ ਨੂੰ ਆਪਣੇ ਵਲੋਂ ਭੇਟ ਦੇ ਰਹੇ ਹਨ, ਜਿਸ ਵਿਚ ਭਾਰਤੀ ਮੁੱਲ ਅਤੇ ਮਾਨਤਾਵਾਂ ਉਨ੍ਹਾਂ ਦੀਆਂ ਜੜਾਂ ਵਿਚ ਮੌਜੂਦ ਹਨ। ਜਾਵੇਦ ਅਖਤਰ ਦੀ ਜ਼ੁਬਾਨੀ ਇਹ ਕਵਿਤਾਵਾਂ ਵਿਸ਼ੇਸ਼ ਰੂਪ ਨਾਲ ਤਿਆਰ ਪ੍ਰੋਮੋ ਵਿਚ ਸੁਣਾਈਆਂ ਜਾਣਗੀਆਂ ਜੋ ਅੱਜ ਲਾਈਵ ਹੋ ਰਹੀਆਂ ਹਨ, ਇਹ ਕਵਿਤਾ ‘ਵਾਗਲੇ ਕੀ ਦੁਨੀਆ’ ਦੀ ਸਫਲਤਾ ਨੂੰ ਦਰਸਾਉਂਦੀ ਹੈ, ਜੋ ਸਾਮਜਿਕ ਸ਼ੋਸ਼ਣ ਮੁੱਲਾਂ, ਮੁੱਦਿਆਂ ਨੂੰ ਪੇਸ਼ ਕਰਦਾ ਹੈ, ਜਿਨ੍ਹਾਂ ਨੂੰ ਆਮਤੌਰ ’ਤੇ ਨਹੀਂ ਦਿਖਾਇਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ
ਆਪਣੀ ਪ੍ਰਗਤੀਸ਼ੀਲ ਕਹਾਣੀ ਅਤੇ ਪਿਆਰੇ ਕਿਰਦਾਰਾਂ ਦੇ ਮਾਧਿਅਮ ਰਾਹੀਂ, ਵਾਗਲੇ ਪਰਿਵਾਰ ਸਾਡੇ ਹੋਰ ਚਹੇਤੇ ਬਣ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਸੁੱਖ, ਦੁੱਖ ਅਤੇ ਇਕੱਠੇ ਜਸ਼ਨ ਮਨਾਉਣ ਵਾਲੇ ਇਸ ਪਰਿਵਾਰ ਦਾ ਹਿੱਸਾ ਬਣੀਏ। ਆਪਣੇ ਪਹਿਲਾਂ ਹੀ ਸਾਲ ਤੋਂ ਇਹ ਸ਼ੋਅ ਵੱਖ-ਵੱਖ ਕਹਾਣੀਆਂ ਰਾਹੀਂ ਭਾਰਤੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਇਕ ਅਮਿੱਟ ਛਾਪ ਛੱਡਣ ਦਾ ਵਾਅਦਾ ਕਰਦਾ ਹੈ।
ਇਸਦੀ ਵਿਰਾਸਤ ਅਤੇ ਸੋਚ ਨੂੰ ਵੇਖਦੇ ਹੋਏ, ਸਾਡਾ ਮੰਨਣਾ ਸੀ ਕਿ ‘ਵਾਗਲੇ ਕੀ ਦੁਨੀਆ’ ਇਕ ਅਜਿਹੀ ਕਹਾਣੀ ਸੀ ਜਿਸਨੂੰ ਹੁਣ ਫਿਰ ਤੋਂ ਕਹਿਣ ਦੀ ਲੋੜ ਹੈ। ਖਾਸ ਕਰ ਕੇ ਅਜਿਹੇ ਸਮੇਂ ਵਿਚ ਜਦੋਂ ਪਿਛਲੇ ਸਾਲ ਦੁਨੀਆ ਇਕ ਵੱਡੇ ਬਦਲਾਅ ਦੀ ਸਥਿਤੀ ਵਿਚ ਖੜੀ ਸੀ । ਮੁੱਲਾਂ ’ਤੇ ਆਧਾਰਿਤ ਕਹਾਣੀ ਅਤੇ ਉਸ ਨਾਲ ਜੁਡ਼ੇ ਕਿਰਦਾਰਾਂ ਰਾਹੀਂ, ਸ਼ੋਅ ਦਰਸ਼ਕਾਂ ਨੂੰ ਮੌਜੂਦਾ ਮੁੱਦਿਆਂ ਉੱਤੇ ਗੱਲਬਾਤ ਕਰਨ ਅਤੇ ਉਨ੍ਹਾਂ ਵਿਚ ਹਲਚਲ ਪੈਦਾ ਕਰਨ ਵਿਚ ਕਾਮਯਾਬ ਰਿਹਾ ਹੈ। ਇਸਦੀ ਪਹਿਲੀ ਵਰ੍ਹੇਗੰਢ ’ਤੇ, ਅਸੀਂ ‘ਵਾਗਲੇ ਕੀ ਦੁਨੀਆ’ ਦੇ ਵੱਲੋਂ ਜਾਵੇਦ ਅਖਤਰ ਦੇ ਸਮਰਥਨ ਲਈ ਸ਼ੁਕਰਗੁਜ਼ਾਰ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀਆਂ ਹੋਰ ਪ੍ਰਭਾਵਸ਼ਾਲੀ ਕਹਾਣੀਆਂ ਲੈ ਕੇ ਆਉਣ ਦਾ ਵਾਅਦਾ ਕਰਦੇ ਹਾਂ।”
-ਨੀਰਜ ਵਿਆਸ, ਬਿਜਨੈੱਸ ਹੈੱਡ - ਸੋਨੀ ਸਬ
‘ਵਾਗਲੇ ਕੀ ਦੁਨੀਆ’ ਵਿਚ ਮੈਨੂੰ ਜਿਸ ਚੀਜ਼ ਨੇ ਆਕਰਸ਼ਿਤ ਕੀਤਾ, ਉਹ ਇਕ ਪਰਿਵਾਰ ਦੇ ਤੌਰ ’ਤੇ ਸਾਡੇ ਵੱਲੋਂ ਸਾਂਝੇ ਕੀਤੇ ਜਾਣ ਵਾਲੇ ਉਹ ਛੋਟੇ-ਛੋਟੇ ਪਲ, ਉਹ ਖੁਸ਼ੀਆਂ ਅਤੇ ਦੁੱਖ ਹਨ ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਸਾਰੇ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਇਕੱਠਿਆਂ ਬਿਤਾਇਆ ਹੈ। ਮੈਨੂੰ ਨਹੀਂ ਲੱਗਦਾ ਕਿ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜੋ ਇਸ ਮੁੱਦਿਆਂ ਨੂੰ ਅਸਲੀ ਤੌਰ ’ਤੇ ਦਰਸਾਉਂਦੀਆਂ ਹਨ ਜਿਵੇਂ ‘ਵਾਗਲੇ ਕੀ ਦੁਨੀਆ’ ਵਿਚ ਹੈ। ਇਹ ਸ਼ੋਅ, ਆਪਣੀਆਂ ਛੋਟੀਆਂ-ਛੋਟੀਂ ਪਰ ਅਸਰਦਾਰ ਕਹਾਣੀਆਂ ਅਤੇ ਕਿਰਦਾਰਾਂ ਰਾਹੀਂ ਟੈਲੀਵਿਜ਼ਨ ’ਤੇ ਕੁੱਝ ਵੱਖ ਹਟ ਕੇ ਲਿਆਉਣ ਵਿਚ ਕਾਮਯਾਬ ਰਿਹਾ ਹੈ, ਇਹ ਸ਼ੋਅ ਮਨੋਰੰਜਨ ਦੇ ਨਾਲ -ਨਾਲ ਸਾਮਜਿਕ ਪ੍ਰਭਾਵ ਪਾਉਣ ਵਿਚ ਮਦਦ ਕਰਦਾ ਹੈ। ‘ਵਾਗਲੇ ਕੀ ਦੁਨੀਆ’ ਦੇ ਇਕ ਸਾਲ ਪੂਰਾ ਹੋਣ ਦੇ ਖਾਸ ਮੌਕੇ ’ਤੇ ਸੋਨੀ ਸਬ ਦੇ ਨਾਲ ਜੁੜ ਕੇ ਮੈਨੂੰ ਖੁਸ਼ੀ ਹੋ ਰਹੀ ਹੈ ਅਤੇ ਮੈਂ ਅਸਲ ਵਿਚ ਕਾਮਨਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਭਾਰਤ ਵਾਗਲੇ ਪਰਿਵਾਰ ਵਿਚ ਆਪਣੀਆਂ ਖੁਸ਼ੀਆਂ ਲੱਭਣ ਵਿਚ ਸਫਲ ਹੋ ਸਕੇ।
-ਜਾਵੇਦ ਅਖ਼ਤਰ, ਕਵੀ-ਗੀਤਕਾਰ-ਸਕ੍ਰਿਪਟ ਰਾਈਟਰ
‘ਵਾਗਲੇ ਪਰਿਵਾਰ ਅਤੇ ਉਨ੍ਹਾਂ ਦੇ ਨਵੇਂ ਕਾਰਨਾਮਿਆਂ ਨੂੰ ਦੇਖਣ ਲਈ ਬਣੇ ਰਹੋ ‘ਵਾਗਲੇ ਕੀ ਦੁਨੀਆ’ ਦੇ ਨਾਲ, ਹਰ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਸਿਰਫ ਸੋਨੀ ਸਬ ’ਤੇ।