'ਜੱਟ ਐਂਡ ਜੂਲੀਅਟ 3' ਦੀ ਬਾਕਸ ਆਫਿਸ 'ਤੇ ਹੋਈ ਬੱਲੇ-ਬੱਲੇ, ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਤੀਜੀ ਫ਼ਿਲਮ

Friday, Jul 05, 2024 - 11:47 AM (IST)

'ਜੱਟ ਐਂਡ ਜੂਲੀਅਟ 3' ਦੀ ਬਾਕਸ ਆਫਿਸ 'ਤੇ ਹੋਈ ਬੱਲੇ-ਬੱਲੇ, ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਤੀਜੀ ਫ਼ਿਲਮ

ਜਲੰਧਰ (ਬਿਊਰੋ) : 'ਜੱਟ ਐਂਡ ਜੂਲੀਅਟ 3' ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਹਿੱਟ ਹੋ ਗਈ ਹੈ। ਫ਼ਿਲਮ ਨੇ ਅੱਜ ਪਹਿਲਾਂ ਹਫ਼ਤਾ ਪੂਰਾ ਕਰ ਲਿਆ ਹੈ, ਇਸ ਨਾਲ ਜੇਕਰ ਅਸੀਂ ਫ਼ਿਲਮ ਦੇ ਪਹਿਲੇ 7 ਦਿਨਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 7 ਦਿਨਾਂ 'ਚ 66.08 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ ਹੁਣ ਇਹ ਫ਼ਿਲਮ ਪਾਲੀਵੁੱਡ ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ 'ਚ ਤੀਜਾ ਸਥਾਨ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ 'ਕੈਰੀ ਆਨ ਜੱਟਾ 3' ਅਤੇ ਤਰਸੇਮ ਜੱਸੜ-ਸਿੰਮੀ ਚਾਹਲ ਦੀ 'ਮਸਤਾਨੇ' ਹੈ, ਜਿਨ੍ਹਾਂ ਨੇ ਕ੍ਰਮਵਾਰ 102.69 ਕਰੋੜ ਅਤੇ 69 ਕਰੋੜ ਦਾ ਕਲੈਕਸ਼ਨ ਕੀਤਾ ਹੈ।

PunjabKesari

ਦੱਸ ਦਈਏ ਕਿ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਇਸ ਫ਼ਿਲਮ ਨੇ ਪਹਿਲੇ ਦਿਨ ਭਾਰਤ 'ਚ 4.13 ਕਰੋੜ ਅਤੇ ਵਿਦੇਸ਼ਾਂ 'ਚੋਂ 6.63 ਕਰੋੜ ਦਾ ਕਲੈਕਸ਼ਨ ਕੀਤਾ ਸੀ, ਫਿਰ ਦੂਜੇ ਦਿਨ ਫ਼ਿਲਮ ਨੇ 4.72 ਕਰੋੜ (ਭਾਰਤ) ਅਤੇ ਵਿਦੇਸ਼ਾਂ 'ਚੋਂ 6.93 ਕਰੋੜ ਦਾ ਕਲੈਕਸ਼ਨ ਕੀਤਾ। ਇਸੇ ਤਰ੍ਹਾਂ ਤੀਜੇ ਦਿਨ ਵੀ ਫ਼ਿਲਮ ਨੇ ਸ਼ਾਨਦਾਰ ਕਲੈਕਸ਼ਨ ਕੀਤਾ, ਜਿਸ ਨਾਲ ਫ਼ਿਲਮ ਦਾ ਤਿੰਨ ਦਿਨਾਂ ਦਾ ਕਲੈਕਸ਼ਨ 34.91 ਕਰੋੜ ਹੋ ਗਿਆ। ਇਸ ਤਰ੍ਹਾਂ ਹੁਣ ਫ਼ਿਲਮ ਨੇ 7 ਦਿਨਾਂ 'ਚ ਕੁੱਲ 66.08 ਕਰੋੜ ਦਾ ਬਿਹਤਰੀਨ ਕਲੈਕਸ਼ਨ ਕਰ ਲਿਆ ਹੈ।

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਪਹਿਲਾਂ ਹੀ ਬਾਲੀਵੁੱਡ ਫ਼ਿਲਮ 'ਚਮਕੀਲਾ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਚੁੱਕੇ ਹਨ। ਹੁਣ 'ਜੱਟ ਐਂਡ ਜੂਲੀਅਟ 3' ਨਾਲ ਬਾਕਸ ਆਫਿਸ 'ਤੇ ਛਾਏ ਹੋਏ ਹਨ। 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ। ਇਸ ਫ਼ਿਲਮ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਦੌਰਾਨ ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਅਕਰਮ ਉਦਾਸ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਫ਼ਿਲਮ ਦੇ ਗੀਤਕਾਰ ਜਾਨੀ ਅਤੇ ਸਾਗਰ ਹਨ ਜਦਕਿ ਇਸ ਦਾ ਸੰਗੀਤ ਬਨੀ ਨੇ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News