ਜਤਿੰਦਰ ਨੇ ਇੰਡੀਅਨ ਆਈਡਲ ’ਤੇ ਸਦਾਬਹਾਰ ‘ਧਰਮਿੰਦਰ’ ਦਾ ਜਸ਼ਨ ਮਨਾਇਆ
Thursday, Dec 04, 2025 - 11:59 AM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਸਦਾਬਹਾਰ ਸੁਪਰਸਟਾਰ ਜਤਿੰਦਰ ਇਕ ਵਿਸ਼ੇਸ਼ ਐਪੀਸੋਡ ਲਈ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ਦੇ ਸ਼ੋਅ ਇੰਡੀਅਨ ਆਈਡਲ ਦੇ ਮੰਚ ਉੱਤੇ ਆਏ, ਜਿੱਥੇ ਉਨ੍ਹਾਂ ਨੇ ਦਿੱਗਜ ਅਦਾਕਾਰ ਧਰਮਿੰਦਰ ਨਾਲ ਆਪਣੀ ਡੂੰਘੀ ਦੋਸਤੀ, ਆਈਕਾਨਿਕ ਮਿਊਜ਼ਿਕ ਅਤੇ ਨਾ-ਭੁੱਲਣਯੋਗ ਯਾਦਾਂ ਦਾ ਜਸ਼ਨ ਮਨਾਇਆ।
ਜਤਿੰਦਰ ਨੇ ਕਿਹਾ, “ਸੰਗੀਤ ਪੂਰੇ ਜੀਵਨ ਵਿਚ ਮੇਰਾ ਲਗਾਤਾਰ ਸਾਥੀ ਰਿਹਾ ਹੈ। ਜਦੋਂ ਵੀ ਮੈਂ ਇੰਡੀਅਨ ਆਈਡਲ ਦੇ ਮੰਚ ਉੱਤੇ ਕਦਮ ਰੱਖਦਾ ਹਾਂ ਤਾਂ ਮੈਂ ਰਿਹਰਸਲ, ਰਿਕਾਰਡਿੰਗ ਅਤੇ ਉਨ੍ਹਾਂ ਪਲਾਂ ਦੀਆਂ ਆਪਣੀਆਂ ਯਾਦਾਂ ਨਾਲ ਡੂੰਘਾ ਜੁੜਾਅ ਮਹਿਸੂਸ ਕਰਦਾ ਹਾਂ, ਜਦੋਂ ਇਕ ਗਾਣੇ ਨੇ ਪਰਦੇ ਉੱਤੇ ਪੂਰੀ ਭਾਵਨਾ ਨੂੰ ਸਰੂਪ ਦਿੱਤਾ ਸੀ। ਇਸ ਮੁਕਾਬਲੇਬਾਜ਼ਾਂ ਨੂੰ ਇੰਨੇ ਸਮਰਪਣ ਨਾਲ ਆਪਣੇ ਸੁਪਣਿਆਂ ਨੂੰ ਸੱਚ ਕਰਨ ਲਈ ਕੋਸ਼ਿਸ਼ ਕਰਦੇ ਦੇਖ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤੀ ਸੰਗੀਤ ਦਾ ਭਵਿੱਖ ਬਹੁਤ ਹੀ ਪ੍ਰਤਿਭਾਸ਼ਾਲੀ ਹੱਥਾਂ ਵਿਚ ਹੈ। ਇਹ ਐਪੀਸੋਡ ਖਾਸ ਸੀ ਕਿਉਂਕਿ ਮੈਨੂੰ ਧਰਮ ਜੀ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਹਰ ਕੋਈ ਯਾਦ ਕਰਦਾ ਹੈ ਅਤੇ ਪਿਆਰ ਕਰਦਾ ਹੈ।
