ਜਸਵਿੰਦਰ ਬਰਾੜ ਨੂੰ ਡੂੰਘਾ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ

9/20/2020 12:27:12 PM

ਜਲੰਧਰ( ਬਿਊਰੋ) ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਦੇ ਪਰਿਵਾਰ 'ਚ ਇਸ ਸਮੇਂ ਸੋਗ ਦੀ ਲਹਿਰ ਹੈ।ਬੀਤੇ ਕੱਲ੍ਹ ਨੂੰ ਗਾਇਕਾ ਜਸਵਿੰਡਰ ਬਰਾੜ ਦੇ ਵੱਡੇ ਭਰਾ ਦੀ ਮੌਤ ਹੋ ਗਈ ਇਸ ਗੱਲ ਦੀ ਜਾਣਕਾਰੀ ਖੁਦ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ। ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦਿਆਂ ਜਸਵਿੰਦਰ ਬਰਾੜ ਨੇ ਇਕ ਭਾਵੁਕ ਸੰਦੇਸ਼ ਵੀ ਲਿਖਿਆ ਹੈ। ਜਸਵਿੰਦਰ ਬਰਾੜ ਲਿਖਦੇ ਹਨ -


ਵੱਡੇ ਭਰਾ ਥੰਮ ਹੁੰਦੇ ਨੇ ਤੇ ਉਹਨਾਂ ਦਾ ਵਿਛੋੜਾ ਦਾ ਵਿਛੋੜਾ ਕਦੀ ਵੀ ਪੂਰਾ ਨੀ ਹੋ ਸਕਦਾ RIP

 
 
 
 
 
 
 
 
 
 
 
 
 
 

ਵੱਡੇ ਭਰਾ ਥੰਮ ਹੁੰਦੇ ਨੇ ਤੇ ਓਹਨਾ ਦਾ ਵਿਛੋੜਾ ਕਦੀ ਵੀ ਪੂਰਾ ਨੀ ਹੋ ਸਕਦਾ - RIP

A post shared by Jaswinder Brar (@jaswinderbrarofficial) on Sep 18, 2020 at 9:30pm PDT

ਭਰਾ ਦੀ ਮੌਤ ਕਾਰਨ ਜਸਵਿੰਦਰ ਬਰਾੜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਗਾਇਕਾ ਜਸਵਿੰਦਰ ਬਰਾੜ ਦੇ ਬੇਟੇ ਦੀ ਕਿਡਨੀ ਦਾ ਆਪਰੇਸ਼ਨ ਹੋਇਆ ਸੀ। ਜਸਵਿੰਦਰ ਬਰਾੜ ਆਪਣੇ ਸਮੇਂ ਦੀ ਹਿੱਟ ਗਾਇਕਾ 'ਚੋਂ ਇਕ ਹੈ।ਜਸਵਿੰਦਰ ਬਰਾੜ ਨੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਕਈ ਹਿਟ ਗੀਤ ਪਾਏ ਹਨ। 


Lakhan

Content Editor Lakhan