ਸਿਲਵਰ ਸਕਰੀਨ ''ਤੇ ਮੁੜ ਧਮਾਲ ਮਚਾਉਣ ਲਈ ਤਿਆਰ ਹੈ ਇਹ ਅਦਾਕਾਰ

Thursday, Nov 21, 2024 - 04:02 PM (IST)

ਸਿਲਵਰ ਸਕਰੀਨ ''ਤੇ ਮੁੜ ਧਮਾਲ ਮਚਾਉਣ ਲਈ ਤਿਆਰ ਹੈ ਇਹ ਅਦਾਕਾਰ

ਮੁੰਬਈ- ਟੀ.ਵੀ. ਦੀ ਦੁਨੀਆਂ ਵਿੱਚ ਧਮਾਲ ਮਚਾ ਚੁੱਕੇ ਸਟੈਂਡਅਪ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਹੁਣ ਸਿਨੇਮਾਂ ਦੇ ਖੇਤਰ 'ਚ ਵੀ ਅਪਣੀਆਂ ਪੈੜਾ ਮਜ਼ਬੂਤ ਕਰਦੇ ਜਾ ਰਹੇ ਹਨ। ਇਸ ਲੜੀ 'ਚ ਹੀ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'ਰੇਡੂਆ ਰਿਟਰਨ' ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਂ ਘਰਾਂ ਵਿੱਚ ਆਪਣੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਹੈ।

'ਰੇਡੂਆ ਰਿਟਰਨ' ਰਿਲੀਜ਼ ਮਿਤੀ
'ਆਊਟਲਾਈਨ ਪ੍ਰੋਡੋਕਸ਼ਨ ਅਤੇ ਨਵ ਬਾਜਵਾ ਫ਼ਿਲਮਜ਼' ਵੱਲੋਂ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਨਵ ਬਾਜਵਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਪੰਜਾਬੀ ਫ਼ਿਲਮਾਂ ਨਾਲ ਅਦਾਕਾਰ ਅਤੇ ਨਿਰਦੇਸ਼ਕ ਦੇ ਰੂਪ ਵਿਚ ਜੁੜੇ ਰਹੇ ਹਨ। ਪਾਲੀਵੁੱਡ ਦੀਆਂ ਬਹੁ ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਦੀ ਇਹ ਫ਼ਿਲਮ 22 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਵਿੱਚ ਅਦਾਕਾਰ ਅਤੇ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਕਾਫੀ ਅਲੱਗ ਅਤੇ ਮਹੱਤਵਪੂਰਣ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਉਹ ਸੁਰਿੰਦਰ ਸ਼ੈਟੀ ਦੇ ਰੋਲ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ। ਇਹ ਕਿਰਦਾਰ ਉਨਾਂ ਦੇ ਹੁਣ ਤੱਕ ਦੇ ਨਿਭਾਏ ਕਿਰਦਾਰਾਂ ਨਾਲੋ ਕਾਫ਼ੀ ਅਲੱਗ ਹੋਵੇਗਾ।

 

 
 
 
 
 
 
 
 
 
 
 
 
 
 
 
 

A post shared by JASWANT SINGH RATHORE ਮਨ ਨੀਵਾਂ ਮੱਤ ਉੱਚੀ (@jaswantsinghrathore_actor)

'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' 'ਚ ਵੀ ਆ ਚੁੱਕੇ ਨੇ ਨਜ਼ਰ
ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਰਾਜ ਸ਼ਾਂਡਾਂਲਿਆ ਨਿਰਦੇਸ਼ਿਤ ਹਿੰਦੀ ਫ਼ਿਲਮ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਦਾ ਵੀ ਅਦਾਕਾਰ ਜਸਵੰਤ ਸਿੰਘ ਰਾਠੌਰ ਹਿੱਸਾ ਰਹੇ ਹਨ। ਉਨ੍ਹਾਂ ਦੀ ਇਸ ਫ਼ਿਲਮ ਵਿਚਲੀ ਭੂਮਿਕਾ ਨੂੰ ਦਰਸ਼ਕਾਂ ਵੱਲੋ ਕਾਫ਼ੀ ਸਰਾਹਿਆ ਗਿਆ ਹੈ। ਬਾਲੀਵੁੱਡ ਅਤੇ ਪਾਲੀਵੁੱਡ ਗਲਿਆਰਿਆਂ ਵਿੱਚ ਬਰਾਬਰਤਾ ਨਾਲ ਸਰਗਰਮ ਅਦਾਕਾਰ ਕਾਮੇਡੀਅਨ ਸਟੇਜ ਸ਼ੋਅ ਅਤੇ ਥੀਏਟਰ ਨਾਲ ਵੀ ਅਪਣੇ ਜੁੜਾਵ ਦਾ ਪ੍ਰਗਟਾਵਾ ਲਗਾਤਾਰ ਕਰਵਾ ਰਹੇ ਹਨ। ਉਨ੍ਹਾਂ ਦੀ ਅਦਾਕਾਰੀ ਦੀ ਝਲਕ ਆਉਂਦੇ ਦਿਨੀ ਸਾਹਮਣੇ ਆਉਣ ਵਾਲੀਆਂ ਕਈ ਹੋਰ ਫਿਲਮਾਂ ਵਿੱਚ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ, ਜਿਸ ਵਿਚ ਓਟੀਟੀ ਫ਼ਿਲਮ 'ਕਾਂਸਟੇਬਲ ਹਰਜੀਤ ਕੌਰ' ਆਦਿ ਵੀ ਸ਼ੁਮਾਰ ਹੈ। ਇਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਦੁਆਰਾ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News