ਪਤਨੀ ਦੇ ਜਨਮਦਿਨ ਮੌਕੇ ਜੱਸੀ ਗਿੱਲ ਨੇ ਸਾਂਝੀ ਕੀਤੀ ਇਹ ਖਾਸ ਤਸਵੀਰ
Friday, Aug 28, 2020 - 07:20 PM (IST)

ਜਲੰਧਰ(ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਜੱਸੀ ਗਿੱਲ ਦੀ ਪਤਨੀ ਦਾ ਅੱਜ ਜਨਮਦਿਨ ਹੈ। ਜਨਮਦਿਨ ਮੌਕੇ ਜੱਸੀ ਗਿੱਲ ਨੇ ਆਪਣੀ ਪਤਨੀ ਨਾਲ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਜਿਸ ਦੀ ਕੈਪਸ਼ਨ 'ਚ ਜੱਸੀ ਨੇ ਲਿਖਿਆ ਹੈ 'ਹੈਪੀ ਬਰਥਡੇ ਮਿਸਿਜ ਗਿੱਲ'। ਜੱਸੀ ਗਿੱਲ ਤੇ ਉਹਨਾਂ ਦੀ ਪਤਨੀ ਦੀ ਇਸ ਖੂਬਸੂਰਤ ਤਸਵੀਰ 'ਤੇ ਕਈ ਕਲਾਕਾਰ ਕੁਮੈਂਟ ਕਰ ਰਹੇ। ਜਨਮਦਿਨ ਦੀਆਂ ਵਧਾਈਆਂ ਦੇਣ 'ਚ ਹਾਰਡੀ ਸੰਧੂ, ਬੱਬਲ ਰਾਏ, ਐਮੀ ਵਿਰਕ, ਹੈਪੀ ਰਾਏਕੋਟੀ, ਨਿਸ਼ਾ ਬਾਨੋ, ਅਖਿਲ ਤੇ ਸ਼ਿਵਜੋਤ ਦਾ ਨਾਂ ਸ਼ਾਮਲ ਹੈ ।
ਦੱਸ ਦਈਏ ਕਿ ਜੱਸੀ ਗਿੱਲ ਨੇ ਇਸ ਤੋਂ ਪਹਿਲਾਂ ਵੀ ਆਪਣੀ ਪਤਨੀ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜੱਸੀ ਗਿੱਲ ਅਕਸਰ ਆਪਣੀ ਬੇਟੀ 'ਰੂਹਜੱਸ' ਦੀ ਤਸਵੀਰਾਂ ਵੀ ਸਾਂਝੀ ਕਰਦੇ ਰਹਿੰਦੇ ਹਨ।ਹਾਲ ਹੀ 'ਚ ਸਾਂਝੀ ਕੀਤੀ ਗਈ ਇਸ ਤਸਵੀਰ 'ਚ ਜੱਸੀ ਗਿੱਲ ਨੇ ਆਪਣੀ ਪਤਨੀ ਦਾ ਨਾਂ ਤਾਂ ਨਹੀਂ ਲਿਖਿਆ ਪਰ ਇਕ ਯੂਜ਼ਰਸ ਨੇ ਕੁਮੈਂਟ 'ਚ 'ਰੁਪਿੰਦਰ' ਜ਼ਰੂਰ ਲਿਖਿਆ ਹੈ।ਜੱਸੀ ਗਿੱਲ ਦੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਜੱਸੀ ਦਾ ਕੁਝ ਦਿਨਾਂ ਪਹਿਲਾਂ ਹੀ ਗੀਤ 'ਇਹਨਾਂ ਚਾਹੁੰਨੀ ਆ' ਰਿਲੀਜ਼ ਹੋਇਆ ਸੀ ।