ਜੈਸਮੀਨ ਅਖ਼ਤਰ ਨੇ ਹਿੰਦੀ ਗੀਤ ਗਾਉਂਦੇ ਵੀਡੀਓ ਕੀਤਾ ਸਾਂਝਾ

Friday, Oct 18, 2024 - 04:21 PM (IST)

ਜੈਸਮੀਨ ਅਖ਼ਤਰ ਨੇ ਹਿੰਦੀ ਗੀਤ ਗਾਉਂਦੇ ਵੀਡੀਓ ਕੀਤਾ ਸਾਂਝਾ

ਜਲੰਧਰ- ਜੈਸਮੀਨ ਅਖ਼ਤਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾ ਹੈ। ਉਨ੍ਹਾਂ ਨੇ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨਾਲ ਜੁੜਿਆ ਹੋਇਆ ਹੈ। ਗਾਇਕਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਨੇ ਆਪਣੀ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਹਿੰਦੀ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। 

 

 
 
 
 
 
 
 
 
 
 
 
 
 
 
 
 

A post shared by Jasmeen Akhtar (@jasmeenakhtarofficial)

ਹਾਲ ਹੀ ਵਿੱਚ ਜੈਸਮੀਨ ਅਖਤਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਗਾਇਕਾ ਨੇ ਲਿਖਿਆ, ' Jag Suna Suna Laage 🎶'। ਇਸ ਵੀਡੀਓ ਦੇ ਵਿੱਚ ਤੁਸੀਂ ਜੈਸਮੀਨ ਨੂੰ ਹਿੰਦੀ ਫਿਲਮ ਦਾ ਗੀਤ 'ਜੱਗ ਸੁਨਾ ਸੁਨਾ ਲਾਗੇ' ਗਾਉਂਦੇ ਹੋਏ ਦੇਖ  ਸਕਦੇ ਹੋ।  ਜੈਸਮੀਨ ਦੀ ਆਵਾਜ਼ 'ਚ ਇਹ ਹਿੰਦੀ ਗੀਤ ਸੁਣ ਕੇ ਫੈਨਜ਼ ਕਾਫੀ ਖੁਸ਼ ਹੋ ਰਹੇ ਹਨ ਅਤੇ ਵੀਡੀਓ 'ਤੇ ਬਹੁਤ ਸਾਰੇ ਕੁਮੈਂਟ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News