ਸਿਆਸਤਦਾਨਾਂ ਨੂੰ ਜਸਬੀਰ ਜੱਸੀ ਨੇ ਪਾਈ ਝਾੜ, ਕਿਹਾ- ‘ਬੋਲਣ ਲੱਗੇ ਥੋੜ੍ਹੀ ਮਰਿਆਦਾ ਰੱਖੋ’

Tuesday, Feb 01, 2022 - 01:23 PM (IST)

ਸਿਆਸਤਦਾਨਾਂ ਨੂੰ ਜਸਬੀਰ ਜੱਸੀ ਨੇ ਪਾਈ ਝਾੜ, ਕਿਹਾ- ‘ਬੋਲਣ ਲੱਗੇ ਥੋੜ੍ਹੀ ਮਰਿਆਦਾ ਰੱਖੋ’

ਚੰਡੀਗੜ੍ਹ (ਬਿਊਰੋ)– ਪੰਜਾਬ ’ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਚਲਦਿਆਂ ਵੱਖ-ਵੱਖ ਸਿਆਸਤਦਾਨ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਕੁਝ ਸਿਆਸਤਦਾਨ ਬੋਲਣ ਦੀ ਮਰਿਆਦਾ ਭੁੱਲ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਝਾੜ ਪਾਈ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਜਸਬੀਰ ਜੱਸੀ ਨੇ ਟਵੀਟ ਕਰਦਿਆਂ ਸਿਆਸਤਦਾਨਾਂ ’ਤੇ ਆਪਣਾ ਗੁੱਸਾ ਕੱਢਿਆ ਹੈ। ਜਸਬੀਰ ਜੱਸੀ ਨੇ ਲਿਖਿਆ, ‘ਸਿਆਸਤਦਾਨੋਂ ਬੋਲਣ ਲੱਗੇ ਥੋੜ੍ਹੀ ਜਿਹੀ ਮਰਿਆਦਾ ਰੱਖੋ, ਵੋਟਾਂ ਤਾਂ ਇਕ ਮਹੀਨਾ ਹੀ ਨੇ।’

ਜਸਬੀਰ ਜੱਸੀ ਨੇ ਇਸ ਦੇ ਨਾਲ ਹੀ ਵੱਖ-ਵੱਖ ਮੀਡੀਆ ਅਦਾਰਿਆਂ ਨੂੰ ਵੀ ਟੈਗ ਕੀਤਾ ਹੈ।

PunjabKesari

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਸਬੀਰ ਜੱਸੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News