ਜਸਬੀਰ ਜੱਸੀ ਨੇ ਕੰਗਨਾ ਨੂੰ ਦੱਸਿਆ ਨਕਲੀ ‘ਝਾਂਸੀ ਦੀ ਰਾਣੀ’, ਸ਼੍ਰੀ ਬਰਾੜ ਦਾ ਸਮਰਥਨ ਕਰਦਿਆਂ ਆਖੀ ਇਹ ਗੱਲ

Wednesday, Jan 13, 2021 - 02:58 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਜਸਬੀਰ ਜੱਸੀ ਨੇ ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਟਿੱਪਣੀ ਕੀਤੀ ਹੈ, ਜੋ ਖੂਬ ਵਾਇਰਲ ਹੋ ਰਹੀ ਹੈ।

ਕੰਗਨਾ ਬਾਰੇ ਟਵੀਟ ਕਰਦਿਆਂ ਜਸਬੀਰ ਜੱਸੀ ਲਿਖਦੇ ਹਨ, ‘ਨਕਲੀ ਝਾਂਸੀ ਦੀ ਰਾਣੀ ਕੰਗਨਾ ਰਨਆਊਟ ਨੇ ਅੱਜੇ ਤਕ ਵੀਡੀਓ ਨਹੀਂ ਬਣਾਈ ਜੱਜ ਸਾਹਿਬ ਦੇ ਕੁਮੈਂਟ ’ਤੇ।’

ਜਸਬੀਰ ਜੱਸੀ ਦਾ ਇਸ ਟਵੀਟ ਰਾਹੀਂ ਇਸ਼ਾਰਾ ਸੁਪਰੀਮ ਕੋਰਟ ਦੇ ਉਸ ਫ਼ੈਸਲੇ ’ਤੇ ਹੈ, ਜਿਸ ’ਚ ਉਨ੍ਹਾਂ ਖੇਤੀ ਕਾਨੂੰਨਾਂ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਇਸ ’ਤੇ ਅਜੇ ਤਕ ਕੰਗਨਾ ਰਣੌਤ ਵਲੋਂ ਕੁਝ ਵੀ ਨਾ ਬੋਲਣ ਦੇ ਚਲਦਿਆਂ ਜਸਬੀਰ ਜੱਸੀ ਨੇ ਇਹ ਟਵੀਟ ਕੀਤਾ ਹੈ। ਨਾਲ ਹੀ ਜਸਬੀਰ ਜੱਸੀ ਨੇ ਕੰਗਨਾ ਰਣੌਤ ਨੂੰ ‘ਕੰਗਨਾ ਰਨਆਊਟ’ ਲਿਖਿਆ ਹੈ।

ਸਿਰਫ ਇਹੀ ਨਹੀਂ ਜਸਬੀਰ ਜੱਸੀ ਨੇ ਅੱਜ ਸ਼੍ਰੀ ਬਰਾੜ ਦਾ ਸਮਰਥਨ ਕਰਦਿਆਂ ਵੀ ਇਕ ਟਵੀਟ ਕੀਤਾ ਹੈ। ਸ਼੍ਰੀ ਬਰਾੜ ਦਾ ਸਮਰਥਨ ਕਰਦਿਆਂ ਜਸਬੀਰ ਜੱਸੀ ਲਿਖਦੇ ਹਨ, ‘ਮੈਂ ਅੱਜ ਸਵੇਰ ਤੋਂ ਯੂਟਿਊਬ ’ਤੇ ਰੈਂਡਮ ਪੰਜਾਬੀ ਗੀਤ ਸੁਣ ਰਿਹਾ ਹਾਂ। ਹਰ ਦੂਜਾ ਗੀਤ ਜਾਂ ਤਾਂ ਹਿੰਸਾ ਨੂੰ ਜਾਂ ਗੰਨ ਕਲਚਰ ਨੂੰ ਜਾਂ ਦਾਰੂ ਨੂੰ ਜਾਂ ਨਕਲੀ ਸ਼ੋਅ-ਆਫ ਨੂੰ ਪ੍ਰੋਮੋਟ ਕਰਨ ਵਾਲਾ ਗੀਤ ਹੈ। ਫਿਰ ਕਾਰਵਾਈ ਸਿਰਫ ਸ਼੍ਰੀ ਬਰਾੜ ’ਤੇ ਹੀ ਕਿਉਂ? ਬਾਕੀ ਦੇ ਗਾਇਕਾਂ, ਲੇਖਕਾਂ, ਮਿਊਜ਼ਿਕ ਕੰਪਨੀਆਂ ਦੇ ਮਾਲਕਾਂ ’ਤੇ ਕਿਉਂ ਨਹੀਂ?’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News