ਕਿਸਾਨਾਂ ਨੂੰ ਅੱਤਵਾਦੀ ਕਹਿਣ ’ਤੇ ਕੰਗਨਾ ਦੀ ਗ੍ਰਿਫ਼ਤਾਰੀ ਕਿਉਂ ਨਹੀਂ? ਜਸਬੀਰ ਜੱਸੀ ਨੇ ਚੁੱਕਿਆ ਵੱਡਾ ਸਵਾਲ

Friday, Feb 05, 2021 - 05:52 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸਾਨ ਅੰਦੋਲਨ ਖ਼ਿਲਾਫ਼ ਲਗਾਤਾਰ ਡਟੀ ਹੋਈ ਹੈ। ਉਹ ਲਗਾਤਾਰ ਟਵੀਟਸ ਰਾਹੀਂ ਕਿਸਾਨ ਅੰਦੋਲਨ ਤੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੀ ਹੈ। ਆਪਣੇ ਕਈ ਟਵੀਟਸ ’ਚ ਉਸ ਨੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਹੈ। ਇਸ ਮਗਰੋਂ ਕੰਗਨਾ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਉਠੀ ਹੈ।

ਦਰਅਸਲ ਕੰਗਨਾ ਦੇ ਇਨ੍ਹਾਂ ਟਵੀਟਸ ਮਗਰੋਂ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਟਵੀਟ ਕਰਕੇ ਸਵਾਲ ਚੁੱਕੇ ਹਨ ਤੇ ਕੰਗਨਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਜੱਸੀ ਦਾ ਇਹ ਟਵੀਟ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਲੋਕ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਕੰਗਨਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਜਸਬੀਰ ਜੱਸੀ ਨੇ ਟਵੀਟ ਕੀਤਾ, ‘ਮੈਂ ਦਿੱਲੀ ਪੁਲਸ ਤੇ ਦੇਸ਼ ਦੇ ਬਾਕੀ ਦੇ ਜੋ ਵੀ ਕਾਨੂੰਨੀ ਸਲਾਹਕਾਰ ਹਨ, ਉਨ੍ਹਾਂ ਕੋਲੋਂ ਇਕ ਬਹੁਤ ਹੀ ਜ਼ਰੂਰੀ ਜਵਾਬ ਜਾਣਨਾ ਚਾਹੁੰਦਾ ਹਾਂ ਕਿ ਜੇਕਰ ਕੋਈ ਵਿਅਕਤੀ ਜਾਂ ਭਾਈਚਾਰਾ ਅੱਤਵਾਦੀ ਨਾ ਹੋਵੇ ਤੇ ਕੋਈ ਦੂਜਾ ਉਸ ਨੂੰ ਅੱਤਵਾਦੀ ਕਹਿੰਦਾ ਹੈ ਤਾਂ ਕੀ ਉਸ ’ਤੇ ਕੋਈ ਕੇਸ ਨਹੀਂ ਕੀਤਾ ਜਾ ਸਕਦਾ? ਕੀ ਉਸ ਨੂੰ ਜੇਲ੍ਹ ’ਚ ਨਹੀਂ ਸੁੱਟਿਆ ਜਾ ਸਕਦਾ?’

ਦੱਸਣਯੋਗ ਹੈ ਕਿ ਜਸਬੀਰ ਜੱਸੀ ਨੇ ਕੰਗਨਾ ਰਣੌਤ ਦੇ ਟਵੀਟ ਨੂੰ ਹੀ ਰੀ-ਟਵੀਟ ਕਰਦਿਆਂ ਇਹ ਗੱਲ ਆਖੀ ਹੈ। ਕੰਗਨਾ ਦਾ ਜੋ ਟਵੀਟ ਜਸਬੀਰ ਜੱਸੀ ਨੇ ਸਾਂਝਾ ਕੀਤਾ ਹੈ, ਉਸ ’ਚ ਕੰਗਨਾ ਰਣੌਤ ਰਿਹਾਨਾ ਦੇ ਟਵੀਟ ’ਤੇ ਟਿੱਪਣੀ ਕਰਦੀ ਨਜ਼ਰ ਆ ਰਹੀ ਹੈ ਤੇ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੀ ਹੈ।

ਨੋਟ– ਕੀ ਕੰਗਨਾ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਨਾਲ ਤੁਸੀਂ ਸਹਿਮਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News