ਜਾਨ੍ਹਵੀ ਕਪੂਰ ਦੀ ‘ਉਲਝ’ ਫੈਨ ਪ੍ਰੀਵਿਊ ਸਕ੍ਰੀਨਿੰਗ ਸਿਰਫ 30 ਮਿੰਟ ’ਚ ਵਿਕ ਗਈ

Monday, Jul 29, 2024 - 12:36 PM (IST)

ਜਾਨ੍ਹਵੀ ਕਪੂਰ ਦੀ ‘ਉਲਝ’ ਫੈਨ ਪ੍ਰੀਵਿਊ ਸਕ੍ਰੀਨਿੰਗ ਸਿਰਫ 30 ਮਿੰਟ ’ਚ ਵਿਕ ਗਈ

ਮੁੰਬਈ (ਬਿਊਰੋ) - ਜਾਨ੍ਹਵੀ ਕਪੂਰ ਸਟਾਰਰ ਫਿਲਮ ‘ਉਲਝ’ ਨੇ ਆਪਣੇ ਦਿਲਚਸਪ ਟ੍ਰੇਲਰ ਨਾਲ ਦਰਸ਼ਕਾਂ ’ਚ ਖੂਬ ਹਲਚਲ ਮਚਾ ਦਿੱਤੀ ਹੈ। ਇਸ ਦੇ ਜਵਾਬ ਵਿੱਚ ਜਾਨ੍ਹਵੀ ਕਪੂਰ ਤੇ ਫਿਲਮ ਦੀ ਟੀਮ ਨੇ ਇਸਦੀ ਅਧਿਕਾਰਤ ਰਿਲੀਜ਼ ਤੋਂ ਪਹਿਲਾਂ ਕਈ ਸ਼ਹਿਰਾਂ ਵਿਚ ਵਿਸ਼ੇਸ਼ ਪ੍ਰੀਵਿਊ ਸਕ੍ਰੀਨਿੰਗ ਦਾ ਐਲਾਨ ਕੀਤਾ, ਜੋ ਕਿ ਸਿਰਫ 30 ਮਿੰਟਾਂ ’ਚ ਹੀ ਵਿਕ ਗਈ। ਜਾਨ੍ਹਵੀ ਕਪੂਰ ਦੀ ਕਿਸੇ ਫਿਲਮ ਲਈ ਪਹਿਲੀ ਵਾਰ, ਨਿਰਮਾਤਾ ਇਸ ਦੇ ਥੀਏਟਰ ਰਿਲੀਜ਼ ਤੋਂ ਪਹਿਲਾਂ ਵੱਖ-ਵੱਖ ਸ਼ਹਿਰਾਂ ਵਿਚ ਪ੍ਰਸ਼ੰਸਕਾਂ ਲਈ ਵਿਸ਼ੇਸ਼ ਪ੍ਰੀਵਿਊ ਸਕ੍ਰੀਨਿੰਗ ਦੀ ਮੇਜ਼ਬਾਨੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਬਦਲਣ ਵਾਲੀ ਹੈ 'ਜ਼ਿੰਦਗੀ', ਚਿਹਰੇ 'ਤੇ ਆਈ ਮੁਸਕਾਨ

 

ਜਾਨ੍ਹਵੀ ਨੇ ਸੋਸ਼ਲ ਮੀਡੀਆ ’ਤੇ ਮਲਟੀ-ਸਿਟੀ ਫੈਨ ਸਕ੍ਰੀਨਿੰਗ ਦਾ ਐਲਾਨ ਕੀਤਾ, ਜੋ 29 ਜੁਲਾਈ ਨੂੰ ਮੁੰਬਈ, ਜੈਪੁਰ, ਅਹਿਮਦਾਬਾਦ ਤੇ ਦਿੱਲੀ ਵਿਚ ਆਯੋਜਿਤ ਕੀਤੀ ਜਾ ਰਹੀ ਹੈ। ‘ਉਲਝ’ ਦਾ ਪ੍ਰੀਮੀਅਰ 2 ਅਗਸਤ ਨੂੰ ਹੋਣ ਵਾਲਾ ਹੈ। ਪ੍ਰੀਵਿਊ ਸਕ੍ਰੀਨਿੰਗ 27 ਜੁਲਾਈ ਨੂੰ ਟਿਕਟਿੰਗ ਆਊਟਲੇਟਾਂ ’ਤੇ ਉਪਲਬਧ ਕਰਵਾਈ ਗਈ ਸੀ ਤੇ ਇਹ 30 ਮਿੰਟਾਂ ਦੇ ਅੰਦਰ ਹੀ ਵਿਕ ਗਈ ਸੀ। ਭਰਵੇਂ ਹੁੰਗਾਰੇ ਕਾਰਨ, ਨਿਰਮਾਤਾਵਾਂ ਨੇ ਤਿੰਨ ਹੋਰ ਸ਼ਹਿਰਾਂ ਵਿਚ ਪ੍ਰਸ਼ੰਸਕਾਂ ਦੀ ਸਕ੍ਰੀਨਿੰਗ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੇ ਵੇਰਵਿਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਰੁਪਾਲੀ ਗਾਂਗੁਲੀ ਨੇ ਗੁਲਾਬੀ ਸਾੜ੍ਹੀ 'ਚ ਕਰਵਾਇਆ ਗਲੈਮਰਸ ਫੋਟੋਸ਼ੂਟ

ਗੁਲਸ਼ਨ ਦੇਵਈਆ ਤੇ ਰੋਸ਼ਨ ਮੈਥਿਊ ਸਟਾਰਰ ‘ਉਲਝ’ ਦੀ ਸਟਾਰ ਜਾਨ੍ਹਵੀ ਕਪੂਰ ‘ਸੁਹਾਨਾ’ ਦੇ ਰੂਪ ’ਚ, ਸਭ ਤੋਂ ਛੋਟੀ ਉਮਰ ਦੀ ਡਿਪਟੀ ਹਾਈ ਕਮਿਸ਼ਨਰ ਹੈ। ਸਖ਼ਤ ਨਿਗਰਾਨੀ ਹੇਠ ਲੰਡਨ ਅੰਬੈਸੀ ਵਿਖੇ ਇਕ ਮੁਸ਼ਕਿਲ ਮਿਸ਼ਨ ਨੂੰ ਪੂਰਾ ਕਰਦੀ ਹੈ। ਉਸਦੀ ਕਾਰਗੁਜ਼ਾਰੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਨਕਾਰਦੀ ਹੈ ਤੇ ਭਾਈ-ਭਤੀਜਾਵਾਦ ਨੂੰ ਸਿੱਧੇ ਤੌਰ ’ਤੇ ਸੰਬੋਧਿਤ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News