ਜਾਹਨਵੀ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਿਤਾ ਬੋਨੀ ਕਪੂਰ ਨੇ ਦਿੱਤੀ ਹੈਲਥ ਅਪਡੇਟ

Sunday, Jul 21, 2024 - 10:08 AM (IST)

ਜਾਹਨਵੀ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਿਤਾ ਬੋਨੀ ਕਪੂਰ ਨੇ ਦਿੱਤੀ ਹੈਲਥ ਅਪਡੇਟ

ਮੁੰਬਈ- ਜਾਹਨਵੀ ਕਪੂਰ ਨੂੰ ਫੂਡ ਪਾਇਜ਼ਨਿੰਗ ਤੋਂ ਬਾਅਦ ਵੀਰਵਾਰ ਨੂੰ ਦੱਖਣੀ ਮੁੰਬਈ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਮੰਗਲਵਾਰ ਨੂੰ ਚੇਨਈ ਤੋਂ ਮੁੰਬਈ ਪਰਤੀ ਸੀ ਅਤੇ ਉਸ ਦੀ ਹਾਲਤ ਠੀਕ ਨਹੀਂ ਸੀ। ਜਿਸ ਦੇ ਚੱਲਦੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਅਦਾਕਾਰਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਕਾਫੀ ਬਿਹਤਰ ਹੈ। ਉਨ੍ਹਾਂ ਦੇ ਪਿਤਾ ਅਤੇ ਨਿਰਮਾਤਾ ਬੋਨੀ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - TV ਦੀ ਮਸ਼ਹੂਰ ਜੋੜੀ ਨੇ ਬੇਟੇ ਦੇ 1 ਜਨਮਦਿਨ  'ਤੇ ਦਿਖਾਇਆ ਉਸ ਦਾ ਚਿਹਰਾ, ਫੈਨਜ਼ ਨੇ ਲੁਟਾਇਆ ਪਿਆਰ

ਬੋਨੀ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਉਨ੍ਹਾਂ ਨੂੰ ਅੱਜ ਸਵੇਰੇ ਛੁੱਟੀ ਦੇ ਦਿੱਤੀ ਗਈ ਸੀ।" ਉਹ ਹੁਣ ਕਾਫੀ ਬਿਹਤਰ ਹੈ।'' ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਉਸ ਦੇ ਪਿਤਾ, ਭੈਣ ਅਤੇ 'ਦਿ ਆਰਚੀਜ਼' ਦੀ ਅਦਾਕਾਰਾ ਖੁਸ਼ੀ ਕਪੂਰ ਅਤੇ ਜਾਹਨਵੀ ਦੇ ਪ੍ਰੇਮੀ ਸ਼ਿਖਰ ਪਹਾੜੀਆ ਨੇ ਹਸਪਤਾਲ 'ਚ ਭਰਤੀ ਹੋਣ ਦੌਰਾਨ ਅਦਾਕਾਰਾ ਦੀ ਚੰਗੀ ਦੇਖਭਾਲ ਕੀਤੀ।ਪਿਛਲੇ ਕੁਝ ਦਿਨਾਂ ਤੋਂ ਜਾਹਨਵੀ ਕਪੂਰ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ 'ਚ ਕਾਫੀ ਵਿਅਸਤ ਸੀ। ਅਦਾਕਾਰਾ ਨੇ ਹਾਲ ਹੀ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਸਾਰੇ ਫੰਕਸ਼ਨਾਂ 'ਚ ਸ਼ਿਰਕਤ ਕੀਤੀ, ਜਿਸ 'ਚ ਉਹ ਕਾਫੀ ਵਿਅਸਤ ਨਜ਼ਰ ਆਈ। ਜਿਵੇਂ ਹੀ ਅਨੰਤ-ਰਾਧਿਕਾ ਦੇ ਵਿਆਹ ਦਾ ਫੰਕਸ਼ਨ ਖਤਮ ਹੋਇਆ, ਜਾਹਨਵੀ ਕਪੂਰ ਆਪਣੀ ਫ਼ਿਲਮ 'ਉਲਝ' ਦੇ ਪ੍ਰਮੋਸ਼ਨ 'ਚ ਰੁੱਝ ਗਈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਹੁਣ ਹਸਪਤਾਲ ਤੋਂ ਛੁੱਟੀ ਮਿਲਣ ਅਤੇ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਜਾਹਨਵੀ ਕਪੂਰ ਇੱਕ ਵਾਰ ਫਿਰ ਆਪਣੀ ਆਉਣ ਵਾਲੀ ਫ਼ਿਲਮ 'ਉਲਜ' ਦਾ ਪ੍ਰਮੋਸ਼ਨ ਸ਼ੁਰੂ ਕਰੇਗੀ। ਜਾਹਨਵੀ ਕਪੂਰ ਤੋਂ ਇਲਾਵਾ, ਇਸ ਜਾਸੂਸੀ-ਥ੍ਰਿਲਰ 'ਚ ਗੁਲਸ਼ਨ ਦੇਵਈਆ, ਰੋਸ਼ਨ ਮੈਥਿਊ, ਰਾਜੇਸ਼ ਤੈਲੰਗ ਅਤੇ ਆਦਿਲ ਹੁਸੈਨ ਵੀ ਮੁੱਖ ਭੂਮਿਕਾਵਾਂ 'ਚ ਹਨ। ਫ਼ਿਲਮ 'ਚ ਜਾਹਨਵੀ ਕਪੂਰ ਸੁਹਾਨਾ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਸੁਧਾਂਸ਼ੂ ਸਾਰਿਆ ਨੇ ਕੀਤਾ ਹੈ। 'ਉਲਜ' 2 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।


author

Priyanka

Content Editor

Related News