ਪੰਜਾਬਣ ਬਣੀ ਜਾਨ੍ਹਵੀ ਕਪੂਰ, ਗੁੱਤ 'ਚ ਪਰਾਂਦਾ ਤੇ ਪੰਜਾਬੀ ਸੂਟ 'ਚ ਦਿੱਤੇ ਖੂਬਸੂਰਤ ਪੋਜ਼

Sunday, May 26, 2024 - 12:43 PM (IST)

ਪੰਜਾਬਣ ਬਣੀ ਜਾਨ੍ਹਵੀ ਕਪੂਰ, ਗੁੱਤ 'ਚ ਪਰਾਂਦਾ ਤੇ ਪੰਜਾਬੀ ਸੂਟ 'ਚ ਦਿੱਤੇ ਖੂਬਸੂਰਤ ਪੋਜ਼

ਚੰਡੀਗੜ੍ਹ- ਜਾਹਨਵੀ ਕਪੂਰ ਪੰਜਾਬੀ ਕੁੜੀ ਬਣ ਕੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਅਦਾਕਾਰਾ ਨੇ ਹਰੇ-ਗੁਲਾਬੀ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ। ਫੈਨਜ਼ ਨੂੰ ਜਾਹਨਵੀ ਕਪੂਰ ਦੀ ਪੰਜਾਬੀ ਲੁੱਕ ਕਾਫ਼ੀ ਪਸੰਦ ਆ ਰਹੀ ਹੈ।

PunjabKesari

 

ਦੱਸ ਦਈਏ ਕਿ ਤਸਵੀਰਾਂ 'ਚ ਜਾਹਨਵੀ ਕਪੂਰ ਬਹੁਤ ਕਿਊਟ ਲੱਗ ਰਹੀ ਹੈ। ਅਦਾਕਾਰਾ ਨੇ ਪੰਜਾਬੀ ਸਲਵਾਰ ਸੂਟ ਦੇ ਨਾਲ - ਨਾਲ ਆਪਣੇ ਵਾਲਾਂ 'ਚ ਗੁਲਾਬੀ ਰੰਗ ਦਾ ਪਰਾਂਦਾਂ ਵੀ ਲਗਾਇਆ ਹੋਇਆ ਹੈ। ਜਾਹਨਵੀ ਕਪੂਰ ਦੇ ਮੱਥੇ 'ਤੇ ਲੱਗੀ ਬਿੰਦੀ ਨੇ ਉਸ ਦੇ ਲੁੱਕ ਨੂੰ ਹੋਰ ਚਾਰ ਚੰਨ ਲਗਾ ਦਿੱਤੇ।

PunjabKesari

ਪੰਜਾਬੀ ਕੁੜੀ ਦੇ ਅਵਤਾਰ ਨੂੰ ਪੂਰਾ ਕਰਨ ਲਈ, ਜਾਹਨਵੀ ਕਪੂਰ ਨੇ ਹਲਕਾ ਮੇਕਅਪ ਅਤੇ ਗੁਲਾਬੀ ਲਿਪ ਸ਼ੇਡ ਲਗਾਇਆ ਹੋਇਆ ਸੀ ਅਤੇ ਆਪਣੇ ਹੱਥਾਂ 'ਚ ਪੀਲੀਆਂ ਚੂੜੀਆਂ ਵੀ ਪਾਈਆਂ ਹੋਈਆਂ ਸਨ। ਜਾਹਨਵੀ ਕਪੂਰ ਦੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਦੱਸਣਯੋਗ ਹੈ ਕਿ ਜਾਨਵੀ ਕਪੂਰ ਹਾਲ ਹੀ 'ਚ 'ਮਿਸਟਰ ਐਂਡ ਮਿਸਿਜ਼ ਮਾਹੀ' ਦੇ ਪ੍ਰਮੋਸ਼ਨ ਲਈ ਚੰਡੀਗੜ੍ਹ ਗਈ ਸੀ। ਜਿੱਥੇ ਉਸ ਨੇ ਆਪਣੇ ਪੰਜਾਬੀ ਕੁੜੀ ਅਵਤਾਰ ਨੂੰ ਫਲਾਂਟ ਕੀਤਾ। 


author

Harinder Kaur

Content Editor

Related News