ਬੋਨੀ ਕਪੂਰ ਦੀ ਧੀ ਜਾਹਨਵੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

Monday, Aug 19, 2024 - 04:36 PM (IST)

ਬੋਨੀ ਕਪੂਰ ਦੀ ਧੀ ਜਾਹਨਵੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

ਨਵੀਂ ਦਿੱਲੀ : ਹਾਲ ਹੀ 'ਚ ਸ਼ਿਲਪਾ ਸ਼ੈੱਟੀ ਤੋਂ ਲੈ ਕੇ ਖੁਸ਼ੀ ਕਪੂਰ ਤੱਕ ਸਾਰਿਆਂ ਨੇ ਇਸ ਨੂੰ ਆਪਣੀ ਪਸੰਦ ਦਾ ਖਰੀਦਿਆ ਹੈ। ਹੁਣ ਇਸ ਲਿਸਟ 'ਚ ਇਕ ਹੋਰ ਅਦਾਕਾਰਾ ਦਾ ਨਾਂ ਜੁੜ ਗਿਆ ਹੈ। ਐਤਵਾਰ ਨੂੰ ਕਪੂਰ ਪਰਿਵਾਰ ਦੀ ਇਕ ਹੋਰ ਨਵੀਂ ਕਾਰ ਦਾਖ਼ਲ ਹੋਈ। ਅਦਾਕਾਰਾ ਜਾਹਨਵੀ ਕਪੂਰ ਨੇ ਵੀ ਨਵੀਂ ਕਾਰ ਖਰੀਦੀ ਹੈ। ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਦੇਵਰਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਦਾਕਾਰਾ ਦੇ ਘਰ ਇੱਕ ਨਵੀਂ ਕਾਰ ਦਾਖ਼ਲ ਹੋਈ ਹੈ। ਉਸ ਨੇ ਆਪਣੇ ਆਪ ਨੂੰ ਇਕ ਆਲੀਸ਼ਾਨ ਕਾਰ ਗਿਫ਼ਟ ਕੀਤੀ ਹੈ। 'ਦੇਵਰਾ' ਅਦਾਕਾਰਾ ਦੀ ਨਵੀਂ ਕਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਖ਼ਬਰਾਂ ਅਨੁਸਾਰ, ਅਦਾਕਾਰਾ ਨੇ ਆਪਣੇ-ਆਪ ਨੂੰ ਇੱਕ ਮੈਟਲਿਕ ਵਾਈਨ ਰੰਗ ਦੀ ਟੋਇਟਾ ਲੈਕਸਸ ਕਾਰ ਗਿਫ਼ਟ ਕੀਤੀ ਹੈ। ਵੀਡੀਓ 'ਚ ਤੁਸੀਂ ਲਾਲ ਰੰਗ ਦੀ ਕਾਰ ਨੂੰ ਮੁੰਬਈ ਦੀਆਂ ਸੜਕਾਂ 'ਤੇ ਦੌੜਦੀ ਦੇਖ ਸਕਦੇ ਹੋ। ਇਸ ਗੱਡੀ ਦੀ ਕੀਮਤ 2.50 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ 'ਧੜਕ ਗਰਲ' ਕੋਲ ਇਸ ਸਮੇਂ ਬਹੁਤ ਸਾਰੀਆਂ ਲਗਜ਼ਰੀ ਕਾਰਾਂ ਹਨ, ਜਿਸ 'ਚ ਮਰਸੀਡੀਜ਼ GLE 250D, BMW X5, ਅਤੇ Mercedes-Benz S-Class ਸ਼ਾਮਲ ਹਨ। ਹਾਲ ਹੀ 'ਚ ਬੋਨੀ ਕਪੂਰ ਦੀ ਧੀ ਖੁਸ਼ੀ ਕਪੂਰ ਨੇ ਇੱਕ ਚਮਕਦਾਰ ਲਾਲ ਰੰਗ ਦੀ ਮਰਸੀਡੀਜ਼ ਬੈਂਜ਼ ਜੀ 400d ਕਾਰ ਖਰੀਦੀ ਸੀ। ਇਸ ਕਾਰ ਦੀ ਕੀਮਤ 2.55 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -  ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....

ਜਾਹਨਵੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫ਼ਿਲਮ 'ਉਲਝ' 'ਚ ਨਜ਼ਰ ਆਈ ਸੀ। ਹੁਣ ਫ਼ਿਲਮ 'ਦੇਵਰਾ' ਸੈਫ ਅਲੀ ਖ਼ਾਨ ਅਤੇ ਜੂਨੀਅਰ ਐੱਨ. ਟੀ. ਆਰ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਸੰਨੀ ਸੰਸਕਾਰੀ ਦੀ ਤੁਲਸੀ ਕੁਮਾਰੀ 'ਚ ਵੀ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News