ਮਰਹੂਮ ਮਾਂ ਸ਼੍ਰੀਦੇਵੀ ਦੇ ਜਨਮਦਿਨ ’ਤੇ ਜਾਹਨਵੀ ਦੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਖੁਸ਼ੀ ਵੀ ਇਸ ਤਰ੍ਹਾਂ ਕਰ ਰਹੀ ਯਾਦ

08/13/2022 4:54:44 PM

ਮੁੰਬਈ- ਕਹਿੰਦੇ ਹਨ ਕਿ ਮਾਂ ਆਪਣੇ ਬੱਚੇ ਦੇ ਦਿਲ ਦੀ ਹਾਲਤ ਉਸ ਦਾ ਚਿਹਰਾ ਦੇਖ ਕੇ ਦੱਸ ਸਕਦੀ ਹੈ। ਇਸ ਦੇ ਨਾਲ ਹੀ ਮਾਂ ਤੋਂ ਬਿਨਾਂ ਸਾਡਾ ਜੀਵਨ ਵੀ ਅਧੂਰਾ ਹੈ। ਜਦੋਂ ਵੀ ਕਿਸੇ ਬੱਚੇ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਸ ਦੇ ਮੂੰਹ ’ਚੋਂ ਸਭ ਤੋਂ ਪਹਿਲਾਂ ਜੋ ਸ਼ਬਦ ਮਾਂ ਨਿਕਲਦਾ ਹੈ। ਇਨਸਾਨ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਜੇਕਰ ਉਸ ਦੇ ਸਿਰ ’ਤੇ ਮਾਂ ਦਾ ਪਰਛਾਵਾਂ ਨਾ ਹੋਵੇ ਤਾਂ ਹਰ ਖੁਸ਼ੀ ਅਧੂਰੀ ਜਾਪਦੀ ਹੈ। ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅਤੇ ਉਸ ਦੀ ਭੈਣ ਖੁਸ਼ੀ ਕਪੂਰ ਵੀ ਇਸੇ ਤਰ੍ਹਾਂ ਦੇ ਦਰਦ ’ਚੋਂ ਗੁਜ਼ਰ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਅੱਜ ਦੇ ਦਿਨ 'ਤੇ ਵਿਸ਼ੇਸ਼: ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਫ਼ਿਲਮਾਂ, ਮਿਲਿਆ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਇਸ ਦੇ ਨਾਲ ਹੀ ਇਕ ਵਾਰ ਫ਼ਿਰ ਦੋਹਾਂ ਨੇ ਮਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ। ਦਰਅਸਲ 13 ਅਗਸਤ ਯਾਨੀ ਅੱਜ ਨੂੰ ਸ਼੍ਰੀਦੇਵੀ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ ’ਚੇ ਉਨ੍ਹਾਂ ਦੀਆਂ ਧੀਆਂ ਨੇ ਜਾਹਨਵੀ ਕਪੂਰ ਅਤੇ ਖ਼ੁਸ਼ੀ ਕਪੂਰ ਨੇ ਮਰਹੂਮ ਮਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਯਾਦ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ

ਜਾਹਨਵੀ ਕਪੂਰ ਨੇ ਆਪਣੀ ਮਰਹੂਮ ਮਾਂ ਸ਼੍ਰੀਦੇਵੀ ਨਾਲ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ  ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਹੈਪੀ ਬਰਥਡੇ ਮੰਮੀ, ਮੈਂ ਤੁਹਾਨੂੰ ਹਰ ਰੋਜ਼ ਜ਼ਿਆਦਾ ਤੋਂ ਜ਼ਿਆਦਾ ਯਾਦ ਕਰਦੀ ਹਾਂ, ਆਈ ਲਵ ਯੂ।’

PunjabKesari

ਖੁਸ਼ੀ ਕਪੂਰ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੀ ਮਰਹੂਮ ਮਾਂ ਸ਼੍ਰੀਦੇਵੀ ਨਾਲ ਨਜ਼ਰ ਆ ਰਹੀ ਹੈ। ਤਸਵੀਰ ’ਚ ਸ਼੍ਰੀਦੇਵੀ ਧੀ ਖੁਸ਼ੀ ਦੀ ਗਲ੍ਹ ’ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। 


Shivani Bassan

Content Editor

Related News