ਪਿਤਾ ਬੋਨੀ ਅਤੇ ਭੈਣ ਖੁਸ਼ੀ ਨਾਲ ਫ਼ਿਲਮ ਸਕ੍ਰੀਨਿੰਗ ’ਤੇ ਪਹੁੰਚੀ ਜਾਹਨਵੀ, ਸਫ਼ੈਦ ਡਰੈੱਸ ’ਚ ਆਈ ਨਜ਼ਰ

Sunday, Jul 31, 2022 - 06:24 PM (IST)

ਪਿਤਾ ਬੋਨੀ ਅਤੇ ਭੈਣ ਖੁਸ਼ੀ ਨਾਲ ਫ਼ਿਲਮ ਸਕ੍ਰੀਨਿੰਗ ’ਤੇ ਪਹੁੰਚੀ ਜਾਹਨਵੀ, ਸਫ਼ੈਦ ਡਰੈੱਸ ’ਚ ਆਈ ਨਜ਼ਰ

ਬਾਲੀਵੁੱਡ ਡੈਸਕ- ਅਦਾਕਾਰਾ ਜਾਹਨਵੀ ਕਪੂਰ ਫ਼ਿਲਮ ‘ਗੁੱਡ ਲੱਕ ਜੈਰੀ’ ਹਾਲ ਹੀ ਪਰਦੇ ’ਤੇ ਰਿਲੀਜ਼ ਹੋਈ ਹੈ। ਇਸ ਦੌਰਾਨ ਬੀਤੀ ਰਾਤ ਉਸਦੀ ਫ਼ਿਲਮ ਦੀ ਸਕ੍ਰੀਨਿੰਗ ਹੋਸਟ ਕੀਤੀ ਗਈ। ਜਿੱਥੇ ਜਾਹਨਵੀ ਆਪਣੇ ਪਿਤਾ ਬੋਨੀ ਕਪੂਰ ਅਤੇ ਭੈਣ ਖੁਸ਼ੀ ਕਪੂਰ ਨਾਲ ਸਕ੍ਰੀਨਿੰਗ ’ਤੇ ਪਹੁੰਚੀ।  ਹੁਣ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਨਿਆ ਸ਼ਰਮਾ ਬੋਲਡ ਲੁੱਕ ’ਚ ਆਈ ਨਜ਼ਰ, ਵੱਖ-ਵੱਖ ਰੰਗਾਂ ਦੇ ਸ਼ੂਅਜ਼ ਨਾਲ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਜਾਹਨਵੀ ਕਪੂਰ ਡੀਪ ਨੈੱਕ ਵਾਈਟ ਬਾਡੀਕੋਨ ਡਰੈੱਸ ’ਚ ਬੇਹੱਦ ਪਿਆਰੀ ਲੱਗ ਰਹੀ ਸੀ। ਇਸ ਲੁੱਕ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ ’ਚ ਅਦਾਕਾਰਾ ਖੂਬਸੂਰਤ ਲੱਗ ਰਹੀ ਸੀ।

PunjabKesari

ਇਹ ਵੀ ਪੜ੍ਹੋ: ਕੈਮਰੇ ਦੇ ਸਾਹਮਣੇ ਰਾਖੀ ਨਾਲ ਰੋਮਾਂਟਿਕ ਹੋਇਆ ਆਦਿਲ (ਦੇਖੋ ਵੀਡੀਓ)

ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਖੁਸ਼ੀ ਅਤੇ ਪਾਪਾ ਬੋਨੀ ਵੀ ਵਾਈਟ ਲੁੱਕ ’ਚ ਨਜ਼ਰ ਆਏ। ਦੋਵੇਂ ਅਦਾਕਾਰਾਂ ਕੈਮਰੇ ਸਾਹਮਣੇ ਪਿਤਾ ਨਾਲ ਪਰਫ਼ੈਕਟ ਪੋਜ਼ ਦਿੰਦੀਆਂ ਨਜ਼ਰ ਆਈਆਂ। ਤਿੰਨੋਂ ਇਕੱਠੇ ਬੇਹੱਦ ਸ਼ਾਨਦਾਰ ਲੱਗ ਰਹੇ ਸਨ।

PunjabKesari

ਦੱਸ ਦੇਈਏ ਫ਼ਿਲਮ ‘ਧੜਕ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਹਨਵੀ ਕਪੂਰ ਨੇ ਇੰਡਸਟਰੀ ਨੂੰ ‘ਗੁੰਜਨ ਸਕਸੈਨਾ’ ਅਤੇ ‘ਰੂਹੀ’ ਵਰਗੀਆਂ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਹਾਲ ਹੀ ’ਚ ਰਿਲੀਜ਼ ਹੋਈ ‘ਗੁੱਡ ਲੱਕ ਜੈਰੀ’ ’ਚ ਵੀ ਉਸ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari


author

Shivani Bassan

Content Editor

Related News