ਜੰਮੂ ਕਸ਼ਮੀਰ ਪੁਲਸ ਕਾਂਸਟੇਬਲ ਹੈਰੋਇਨ ਤਸਕਰੀ ਦੇ ਦੋਸ਼ ''ਚ ਗ੍ਰਿਫ਼ਤਾਰ
Saturday, Oct 18, 2025 - 06:05 PM (IST)

ਜੰਮੂ- ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਪੁਲਸ ਕਾਂਸਟੇਬਲ ਨੂੰ ਉਸਦੀ ਕਾਰ ਵਿੱਚੋਂ 9.63 ਗ੍ਰਾਮ ਹੈਰੋਇਨ ਦੇ ਪੈਕੇਟ ਜ਼ਬਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਊਧਮਪੁਰ ਦੇ ਰਹਿਣ ਵਾਲੇ ਕਾਂਸਟੇਬਲ ਅਰਜੁਨ ਸ਼ਰਮਾ 'ਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਕਟੜਾ ਰੋਡ 'ਤੇ ਬਾਂਸ ਮੋਰ ਵਿਖੇ ਇੱਕ ਰੁਟੀਨ ਚੈਕਿੰਗ ਦੌਰਾਨ ਇੱਕ ਨਿੱਜੀ ਵਾਹਨ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।