ਜੈਪੁਰ ’ਚ ‘ਆਜ਼ਾਦ’ ਦਾ ਪਹਿਲਾ ਟ੍ਰੈਕ ‘ਬਿਰੰਗੇ’ ਲਾਂਚ

Friday, Dec 13, 2024 - 05:03 PM (IST)

ਮੁੰਬਈ (ਬਿਊਰੋ) - ਅਭਿਸ਼ੇਕ ਕਪੂਰ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਆਜ਼ਾਦ' ਦਾ ਪਹਿਲਾ ਗਾਣਾ ‘ਬਿਰੰਗੇ’ ਰਿਲੀਜ਼ ਹੋ ਗਿਆ ਹੈ। ਇਸ ਦੀ ਸ਼ਾਨਦਾਰ ਲਾਂਚਿੰਗ ਜੈਪੁਰ ਵਿਚ ਹੋਈ। ਇਹ ਗਾਣਾ ਦਰਸ਼ਕਾਂ ਨੂੰ ਅਮਨ ਦੇਵਗਨ ਅਤੇ ਰਾਸ਼ਾ ਥਡਾਨੀ ਦੀ ਨਵੀਂ ਊਰਜਾਵਾਨ ਜੋੜੀ ਨਾਲ ਜਾਣੂ ਕਰਵਾਉਂਦਾ ਹੈ। ਇਹ ਜੋੜੀ ਵਿਚਕਾਰ ਸ਼ਾਨਦਾਰ ਕੈਮਿਸਟਰੀ, ਗਾਣੇ ਦੀ ਸ਼ਾਨਦਾਰ ਲੈਅ ਅਤੇ ਦੇਸੀ ਮਾਹੌਲ ਨੂੰ ਦਰਸਾਉਂਦਾ ਹੈ। ‘ਬਿਰੰਗੇ’ ਇਸ ਫੈਸਟਿਵ ਸੀਜ਼ਨ ਲਈ ਮੂਡ ਸੈੱਟ ਕਰਦਾ ਹੈ। ਇਸ ਵਿਚ ਜੋੜੀ ਵਿਚਾਲੇ ਸ਼ਾਨਦਾਰ ਕੈਮਿਸਟਰੀ, ਗਾਣੇ ਦੀ ਸ਼ਾਨਦਾਰ ਲੈਅ ਅਤੇ ਦੇਸੀ ਵਾਈਬ ਨੂੰ ਦਿਖਾਇਆ ਗਿਆ ਹੈ। 

ਇਹ ਵੀ ਪੜ੍ਹੋ- ਦਿਲਜੀਤ ਬਣੇ ਬਾਲੀਵੁੱਡ ਦੇ 'ਡੌਨ', ਸ਼ਾਹਰੁਖ ਨੇ ਕਿਹਾ- ਤੂੰ ਕਦੇ ਵੀ ਮੇਰੇ ਤੱਕ ਨਹੀਂ ਪਹੁੰਚ ਸਕੇਗਾ...

ਅਮਿਤ ਤ੍ਰਿਵੇਦੀ ਦੁਆਰਾ ਰਚਿਤ ਅਤੇ ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ, ‘ਬਿਰੰਗੇ’ ਸਾਰਿਆਂ ਲਈ ਇਕ ਸੰਗੀਤਕ ਤੋਹਫ਼ਾ ਹੈ। ਗਾਣੇ ਨੂੰ ਅਮਿਤ ਤ੍ਰਿਵੇਦੀ ਅਤੇ ਮੀਨਲ ਜੈਨ ਨੇ ਆਵਾਜ਼ ਦਿੱਤੀ ਹੈ। ਫਿਲਮ ’ਚ ਅਜੇ ਦੇਵਗਨ ਅਤੇ ਡਾਇਨਾ ਪੇਂਟੀ ਵੀ ਅਹਿਮ ਭੂਮਿਕਾਵਾਂ ’ਚ ਹਨ। ਰੋਨੀ ਸਕ੍ਰੂਵਾਲਾ ਅਤੇ ਪ੍ਰਗਿਆ ਕਪੂਰ ਦੁਆਰਾ ਨਿaਰਮਿਤ ਇਹ ਫਿਲਮ 17 ਜਨਵਰੀ, 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News