ਡਾਇਰੈਕਟਰ ਜਗਦੀਪ ਸਿੱਧੂ ਦੇ ਘਰ ਆਈ ਨੰਨ੍ਹੀ ਪਰੀ, ਐਮੀ ਵਿਰਕ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Thursday, Jan 07, 2021 - 01:26 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਦੇ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜ ਉਠੀਆਂ ਹਨ। ਜਗਦੀਪ ਸਿੱਧੂ ਦੂਜੀ ਵਾਰ ਪਿਤਾ ਬਣ ਗਏ ਹਨ। ਜਗਦੀਪ ਸਿੱਧੂ ਦੇ ਘਰ ਧੀ ਨੇ ਜਨਮ ਲਿਆ ਹੈ।
ਇਸ ਗੱਲ ਦੀ ਜਾਣਕਾਰੀ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਐਮੀ ਵਿਰਕ ਨੇ ਨੰਨ੍ਹੀ ਪਰੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਜਗਦੀਪ ਸਿੱਧੂ ਨੂੰ ਵਧਾਈ ਦਿੱਤੀ ਹੈ। ਇਨ੍ਹਾਂ ’ਚੋਂ ਇਕ ਤਸਵੀਰ ’ਚ ਬੱਚੀ ਨਜ਼ਰ ਆ ਰਹੀ ਹੈ ਤੇ ਦੂਜੀ ਤਸਵੀਰ ’ਚ ਐਮੀ ਵਿਰਕ ਤੇ ਗਾਇਕ ਮਨਿੰਦਰ ਬੁੱਟਰ ਬੱਚੀ ਦੀ ਤਸਵੀਰ ਖਿੱਚਦੇ ਨਜ਼ਰ ਆ ਰਹੇ ਹਨ।
ਐਮੀ ਵਿਰਕ ਤਸਵੀਰਾਂ ਸਾਂਝੀਆਂ ਕਰਕੇ ਲਿਖਦੇ ਹਨ, ‘ਸਾਡੇ ਵੀਰ ਦੇ ਘਰ ਧੀ ਹੋਈ ਹੈ ਜੀ। ਵਧਾਈਆਂ ਬਹੁਤ-ਬਹੁਤ ਜਗਦੀਪ ਸਿੱਧੂ। ਵਾਹਿਗੁਰੂ ਖੁਸ਼ ਰੱਖਣ। ਕਿੰਨੀ ਸੋਹਣੀ ਹੈ ਨਾ?’
ਦੱਸਣਯੋਗ ਹੈ ਕਿ ਐਮੀ ਵਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ’ਤੇ ਵੱਖ-ਵੱਖ ਪੰਜਾਬੀ ਕਲਾਕਾਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਹਨ। ਜਗਦੀਪ ਦੇ ਇਸ ਤੋਂ ਪਹਿਲਾਂ ਵੀ ਧੀ ਰਬਾਬ ਕੌਰ ਹੈ, ਜੋ ‘ਸੁਫਨਾ’ ਫ਼ਿਲਮ ’ਚ ਅਦਾਕਾਰੀ ਕਰਦੀ ਨਜ਼ਰ ਆ ਚੁੱਕੀ ਹੈ।
ਜਗਦੀਪ ਸਿੱਧੂ ਨੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਬਾਕਮਾਲ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ’ਚ ‘ਨਿੱਕਾ ਜ਼ੈਲਦਾਰ’, ‘ਕਿਸਮਤ’ ਤੇ ‘ਛੜਾ’ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।