ਮਨੀ ਲਾਂਡਰਿੰਗ ਮਾਮਲੇ 'ਚ ED ਸਾਹਮਣੇ ਪੇਸ਼ ਨਹੀਂ ਹੋਈ ਜੈਕਲੀਨ ਫਰਨਾਂਡਿਸ, ਕਿਹਾ ਮੇਰੀ ਤਬੀਅਤ ਖਰਾਬ

Thursday, Jul 11, 2024 - 12:01 PM (IST)

ਮਨੀ ਲਾਂਡਰਿੰਗ ਮਾਮਲੇ 'ਚ ED ਸਾਹਮਣੇ ਪੇਸ਼ ਨਹੀਂ ਹੋਈ ਜੈਕਲੀਨ ਫਰਨਾਂਡਿਸ, ਕਿਹਾ ਮੇਰੀ ਤਬੀਅਤ ਖਰਾਬ

ਮੁੰਬਈ- ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਪਰ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਦਾਕਾਰਾ ਇਸ ਪੁੱਛਗਿੱਛ ਲਈ ਈ.ਡੀ. ਦਫ਼ਤਰ ਨਹੀਂ ਪਹੁੰਚੀ। ਈ.ਡੀ. ਨੇ ਅਦਾਕਾਰਾ ਨੂੰ ਕਥਿਤ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ 'ਚ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਦੀ ਪਾਰਟੀ 'ਚ ਵੜਾ ਪਾਵ ਖਾ ਰਹੇ ਸੀ ਓਰੀ,ਵਾਲ ਨਿਕਲਣ ਨਾਲ ਸੁਆਦ ਹੋਇਆ ਖਰਾਬ

ਜਾਂਚ ਏਜੰਸੀ ਇਸ ਮਾਮਲੇ 'ਚ ਸ਼੍ਰੀਲੰਕਾਈ ਮੂਲ ਦੀ 38 ਸਾਲਾ ਅਦਾਕਾਰਾ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ। ਦੋਸ਼ ਹੈ ਕਿ ਧੋਖੇਬਾਜ਼ ਸੁਕੇਸ਼ ਨੇ ਫੋਰਟਿਸ ਦੇ ਸਾਬਕਾ ਪ੍ਰਮੋਟਰ ਸ਼ਿਵੇਂਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਨਾਲ ਕਥਿਤ ਤੌਰ 'ਤੇ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ, ਜਿਸ ਬਾਰੇ ਅਦਾਕਾਰਾ ਜੈਕਲੀਨ ਨੂੰ ਪਹਿਲਾਂ ਹੀ ਪਤਾ ਸੀ ਅਤੇ ਉਸ ਨੂੰ ਇਸ ਦਾ ਫਾਇਦਾ ਵੀ ਹੋਇਆ ਸੀ। ਈ.ਡੀ. ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨੇ ਇਸ ਧੋਖਾਧੜੀ ਤੋਂ ਕਮਾਏ ਪੈਸੇ ਨਾਲ ਅਦਾਕਾਰਾ ਨੂੰ ਕਈ ਮਹਿੰਗੇ ਤੋਹਫ਼ੇ ਦਿੱਤੇ ਸਨ।

ਇਹ ਵੀ ਪੜ੍ਹੋ- ਰਾਧਿਕਾ- ਅਨੰਤ ਦੀ ਮਹਿੰਦੀ ਫੰਕਸ਼ਨ 'ਚ ਜਾਹਨਵੀ ਕਪੂਰ ਗਲੈਮਰਸ ਲੁੱਕ 'ਚ ਆਈ ਨਜ਼ਰ

ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਮਾਮਲੇ ਦੀ ਜਾਂਚ 'ਚ ਕੁਝ 'ਨਵੇਂ' ਇਨਪੁਟ ਮਿਲੇ ਸਨ, ਜਿਸ ਕਾਰਨ ਉਨ੍ਹਾਂ ਨੇ ਅਦਾਕਾਰਾਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ। ਜੈਕਲੀਨ ਦੀ ਕਾਨੂੰਨੀ ਟੀਮ ਨੇ ਈ.ਡੀ. ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸਿਹਤ ਸਮੱਸਿਆਵਾਂ ਕਾਰਨ ਅਦਾਕਾਰਾ ਪੁੱਛਗਿੱਛ ਲਈ ਨਹੀਂ ਆ ਸਕੇਗੀ। ਈ.ਡੀ. ਜਲਦੀ ਹੀ ਇਸ ਮਾਮਲੇ 'ਚ ਨਵਾਂ ਸੰਮਨ ਜਾਰੀ ਕਰ ਸਕਦਾ ਹੈ।

ਇਹ ਵੀ ਪੜ੍ਹੋ- ਅਨੰਤ -ਰਾਧਿਕਾ ਦੀ ਹਲਦੀ ਸੈਰੇਮਨੀ 'ਚ ਸਾਰਾ ਅਲੀ ਖ਼ਾਨ ਨੇ ਬੈਕਲੈੱਸ ਚੋਲੀ 'ਚ ਲਗਾਇਆ ਗੁਜਰਾਤੀ ਤੜਕਾ

ਜਾਂਚ ਏਜੰਸੀ ਨੇ 2022 'ਚ ਦਾਇਰ ਆਪਣੀ ਚਾਰਜਸ਼ੀਟ 'ਚ ਕਿਹਾ ਸੀ ਕਿ ਅਦਾਕਾਰਾ ਨੂੰ ਸੁਕੇਸ਼ ਦੀ ਧੋਖਾਧੜੀ ਬਾਰੇ ਸਾਰੀ ਜਾਣਕਾਰੀ ਸੀ ਪਰ ਇਸ ਦੇ ਬਾਵਜੂਦ ਉਹ ਉਸ ਤੋਂ ਕੀਮਤੀ ਸਾਮਾਨ, ਗਹਿਣੇ ਅਤੇ ਮਹਿੰਗੇ ਤੋਹਫ਼ੇ ਲੈਂਦੀ ਰਹੀ। ਇਸ ਮਾਮਲੇ 'ਚ ਈਡੀ ਨੇ ਜੈਕਲੀਨ ਤੋਂ ਕਰੀਬ 5 ਵਾਰ ਪੁੱਛਗਿੱਛ ਕੀਤੀ ਹੈ। ਪਰ ਅਦਾਕਾਰਾ ਨੇ ਹਮੇਸ਼ਾ ਕਿਹਾ ਹੈ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਚੰਦਰਸ਼ੇਖਰ ਦੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
 


author

Priyanka

Content Editor

Related News