600 ਡਾਂਸਰਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਜੈਕੀ ਭਗਨਾਨੀ

Friday, Jul 31, 2020 - 05:14 PM (IST)

600 ਡਾਂਸਰਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਜੈਕੀ ਭਗਨਾਨੀ

ਨਵੀਂ ਦਿੱਲੀ (ਬਿਊਰੋ) — ਕੋਰੋਨਾ ਕਾਲ ਦੇ ਇਸ ਬੁਰੇ ਦੌਰ 'ਚ ਫ਼ਿਲਮ ਉਦਯੋਗ ਦੇ ਲੋਕਾਂ ਨੇ ਹਜ਼ਾਰਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਹੈ। ਹਾਲ ਹੀ 'ਚ ਅਦਾਕਾਰ-ਨਿਰਮਾਤਾ ਜੈਕੀ ਭਗਨਾਨੀ ਕੋਵਿਡ-19 ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ 'ਆਲ ਇੰਡੀਆ ਫ਼ਿਲਮ ਟੈਲੀਵਿਜ਼ਨ ਐਂਡ ਇਵੈਂਟਸ ਡਾਂਸਰਸ ਐਸੋਸੀਏਸ਼ਨ' ਦੇ 600 ਡਾਂਸਰਾਂ ਦੇ ਪਰਿਵਾਰਾਂ ਵੱਲ ਮਦਦ ਦਾ ਹੱਥ ਵਧਾਇਆ ਹੈ। ਉਨ੍ਹਾਂ ਨੂੰ ਇੱਕ ਮਹੀਨੇ ਦੇ ਰਾਸ਼ਨ ਦਾ ਸਾਰਾ ਸਾਮਾਨ ਡੋਨੇਟ ਕੀਤਾ ਹੈ।
PunjabKesari
ਡਾਂਸਰਾਂ ਨੂੰ ਕੋਰੋਨਾ ਆਫ਼ਤ ਦਾ ਵੱਡਾ ਨੁਕਸਾਨ ਭੁਗਤਨਾ ਪੈ ਰਿਹਾ ਹੈ ਕਿਉਂਕਿ ਪ੍ਰੋਡਕਸ਼ਨ ਤੇ ਈਵੈਂਟ ਦਾ ਕੰਮ ਲਗਭਗ 4 ਮਹੀਨਿਆਂ ਤੋਂ ਰੁਕਿਆ ਹੋਇਆ ਹੈ। ਜੈਕੀ ਭਗਨਾਨੀ ਨੇ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਇੱਕ ਲੈਬਲ ਦੇ ਰੂਪ 'ਚ ਜੈਕੀ ਦਾ ਜੇ ਜਸਟ ਮਿਊਜ਼ਿਕ ਕਈ ਸੰਗੀਤ ਵੀਡੀਓ ਲਈ ਸੰਗੀਤਕਾਰਾਂ ਸਮੇਤ ਡਾਂਸਰਾਂ ਨਾਲ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਅਦਾਕਾਰ-ਨਿਰਮਾਤਾ ਨੇ ਬੀ. ਐੱਮ. ਸੀ. ਅਧਿਕਾਰੀਆਂ ਨੂੰ 1000 ਤੋਂ ਜ਼ਿਆਦਾ ਪੀ. ਪੀ. ਈ. ਕਿੱਟਾਂ ਡੋਨੇਟ ਕੀਤੀਆਂ ਸਨ।
PunjabKesari
ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਕੀ ਜਲਦ ਹੀ ਅਕਸ਼ੈ ਕੁਮਾਰ ਨਾਲ ਫ਼ਿਲਮ 'ਬੈਲ ਬਾਟਮ' 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਹਾਲ ਕੋਰੋਨਾ ਵਾਇਰਸ ਕਾਰਨ ਸ਼ੂਟਿੰਗ ਬੰਦ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ 'ਚ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਫ਼ਿਲਮ 'ਚ ਜੈਕੀ ਨਾਲ ਵਾਣੀ ਕਪੂਰ, ਲਾਰਾ ਦੱਤਾ ਤੇ ਹੁਮਾ ਕੁਰੈਸ਼ੀ ਵੀ ਨਜ਼ਰ ਆਵੇਗੀ।


author

sunita

Content Editor

Related News