ਅਨਿਲ ਕਪੂਰ ਤੋਂ ਬਿਹਤਰ ਪਿਤਾ ਹਨ ਜੈਕੀ ਸ਼ਰਾਫ

Monday, Aug 03, 2015 - 07:11 PM (IST)

ਅਨਿਲ ਕਪੂਰ ਤੋਂ ਬਿਹਤਰ ਪਿਤਾ ਹਨ ਜੈਕੀ ਸ਼ਰਾਫ
ਮੁੰਬਈ- ਪਰਿੰਦਾ, ਰਾਮ ਲਖਨ ਤੇ ਅੰਦਰ-ਬਾਹਰ ਵਰਗੀਆਂ ਹਿੱਟ ਫਿਲਮਾਂ ਦੇ ਚੁੱਕੇ ਅਨਿਲ ਕਪੂਰ ਤੇ ਜੈਕੀ ਸ਼ਰਾਫ ਜਿਗਰੀ ਦੋਸਤ ਹਨ। ਹਾਲ ਹੀ ''ਚ ਅਨਿਲ ਨੇ ਦਿਲ ਧੜਕਨੇ ਦੋ ''ਚ ਪਿਤਾ ਦਾ ਰੋਲ ਨਿਭਾਇਆ, ਹੁਣ ਬ੍ਰਦਰਜ਼ ''ਚ ਜੈਕੀ ਪਿਤਾ ਦੀ ਭੂਮਿਕਾ ਨਿਭਾਅ ਰਹੇ ਹਨ। ਅਸਲ ਜ਼ਿੰਦਗੀ ''ਚ ਦੋਵਾਂ ''ਚੋਂ ਸ੍ਰੇਸ਼ਠ ਪਿਤਾ ਬਾਰੇ ਪੁੱਛਿਆਗਿਆ ਤਾਂ ਜੈਕੀ ਨੇ ਕਿਹਾ ਕਿ ਅਸਲ ਜ਼ਿੰਦਗੀ ''ਚ ਉਹ ਅਨਿਲ ਤੋਂ ਬਿਹਤਰ ਪਿਤਾ ਹਨ। ਉਸ ਦੀ ਪਤਨੀ ਨੇ ਅਜਿਹਾ ਕਿਹਾ।
ਇਕ ਸਮਾਂ ਸੀ ਜਦੋਂ ਬੱਚੇ ਛੋਟੇ ਸਨ ਤਾਂ ਉਹ ਟਾਈਗਰ ਸ਼ਰਾਫ ਨਾਲ ਮਿਲਣ ਦਿੱਲੀ ਤੋਂ ਆਇਆ ਕਰਦੇ ਸਨ। ਇਕ ਵਾਰ ''ਚ ਅਨਿਲ ਨਾਲ ਚੇਨਈ ''ਚ ਸ਼ੂਟਿੰਗ ਕਰ ਰਿਹਾ ਸੀ। ਉਹ ਟਾਈਗਰ ਨੂੰ ਮਿਲਣ ਆਏ ਸਨ ਪਰ ਅਨਿਲ ਆਪਣੇ ਬੱਚਿਆਂ ਨੂੰ ਮਿਲਣ ਨਹੀਂ ਆਉਂਦੇ ਸਨ। ਉਸ ਦੀ ਪਤਨੀ ਉਸ ਨੂੰ ਕਹਿੰਦੀ ਸੀ ਕਿ ਤੁਸੀਂ ਜੈਕੀ ਵਰਗੇ ਕਿਉਂ ਨਹੀਂ ਹੋ ਸਕਦੇ।

Related News